ਖੇਲੋ ਇੰਡੀਆ ਤਹਿਤ ਛੇ ਸੈਂਟਰ ਅੱਪਗਰੇਡ ਕਰਨ ਦੀ ਮਨਜ਼ੂਰੀ

ਨਵੀਂ ਦਿੱਲੀ (ਸਮਾਜ ਵੀਕਲੀ) : ਭਵਿੱਖ ’ਚ ਓਲੰਪਿਕ ਖੇਡਾਂ ਲਈ ਪ੍ਰਤਿਭਾ ਨਿਖਾਰਨ ਦੇ ਮਕਸਦ ਨਾਲ ਖੇਡ ਮੰਤਰਾਲੇ ਨੇ ਅੱਜ ਦੇਸ਼ ਦੀਆਂ ਛੇ ਖੇਡ ਸਹੂਲਤਾਂ ਨੂੰ ਅੱਪਗਰੇਡ ਕਰਕੇ ਉਨ੍ਹਾਂ ਨੂੰ ਖੇਲੋ ਇੰਡੀਆ ਸਟੇਟ ਐਕਸੀਲੈਂਸ ਸੈਂਟਰ ’ਚ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 67.32 ਕਰੋੜ ਰੁਪੲੇ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਜਿਨ੍ਹਾਂ ਛੇ ਕੇਂਦਰਾਂ ਨੂੰ ਅੱਪਗਰੇਡ ਕੀਤਾ ਜਾਵੇਗਾ ਉਨ੍ਹਾਂ ’ਚ ਸਟੇਟ ਖੇਡ ਅਕੈਡਮੀ ਸਰੂਸਜਾਈ, ਜੇਐੱਨਐੱਸ ਕੰਪਲੈਕਸ , ਪਾਲਜੋਰ ਸਟੇਡੀਅਮ, ਨਿਊ ਸਪੋਰਟਸ ਕੰਪਲੈਕਸ, ਮੱਧ ਪ੍ਰਦੇਸ਼ ਸਟੇਟ ਅਕੈਡਮੀ ਅਤੇ ਸ੍ਰੀ ਸ਼ਿਵਛਤਰਪਤੀ ਸਪੋਰਟਸ ਕੰਪਲੈਕਸ, ਬੇਲਵਾੜੀ ਸ਼ਾਮਲ ਹਨ।

Previous articleਮੁਜ਼ੱਫਰਨਗਰ ’ਚ ਪ੍ਰੇਮੀ ਜੋੜੇ ਨੂੰ ਗੋਲੀ ਮਾਰੀ
Next articleਵਿਅਕਤੀ ਨੇ ਦਲਿਤ ਲੜਕੀ ਨੂੰ ਅੱਗ ਲਾਈ