ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਦਾ ਟੀਚਾ ਕੌਮੀ ਪੱਧਰ ’ਤੇ ਕਿਸਾਨਾਂ ਦੇ ਅੰਕੜੇ ਇਕੱਠੇ ਕਰਨ ਦਾ ਹੈ ਅਤੇ ਖੇਤੀ ਸੈਕਟਰ ਲਈ ਅੰਕੜਿਆਂ ਆਧਾਰਤ ਨੀਤੀ ਲਿਆਉਣ ਦਾ ਕੰਮ ਪ੍ਰਕਿਰਿਆ ਅਧੀਨ ਹੈ। ਰਾਜ ਸਭਾ ’ਚ ਲਿਖਤੀ ਜਵਾਬ ਦਿੰਦਿਆਂ ਤੋਮਰ ਨੇ ਕਿਹਾ, ‘ਸਰਕਾਰ ਦਾ ਟੀਚਾ ਕਿਸਾਨਾਂ ਦੇ ਕੌਮੀ ਪੱੱਧਰ ’ਤੇ ਅੰਕੜੇ ਤਿਆਰ ਕਰਨ ਦਾ ਹੈ ਅਤੇ ਇਸ ਲਈ ਡਿਜੀਟਲ ਢੰਗ ਨਾਲ ਜੁੜੇ ਹੋਏ ਜ਼ਮੀਨੀ ਰਿਕਾਰਡ ਦੀ ਵਰਤੋਂ ਕੀਤੀ ਜਾਵੇਗੀ। ਕਿਸਾਨਾਂ ਬਾਰੇ ਅੰਕੜੇ ਤੇਜ਼ੀ ਨਾਲ ਇਕੱਠੇ ਕਰਨ ਲਈ ਡਿਜੀਟਲ ਜ਼ਮੀਨੀ ਰਿਕਾਰਡ ਪ੍ਰਬੰਧਨ ਸਿਸਟਮ ਨਾਲ ਜੁੜਨਾ ਲਾਜ਼ਮੀ ਹੈ।’
ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਮੁੱਚੀ ਜਾਣਕਾਰੀ ਦੀ ਮਦਦ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਸਮੱਸਿਆਵਾਂ ਦੇ ਹੱਲ ਲੱਭਣਾ ਹੈ ਤਾਂ ਜੋ ਕਿਸਾਨਾਂ ਦੀ ਖੇਤੀ ਲਾਗਤ ਘਟਾਈ ਜਾ ਸਕੇ, ਸੁਖਾਲੀ ਖੇਤੀ ਯਕੀਨੀ ਬਣਾਈ ਜਾ ਸਕੇ, ਫਸਲਾਂ ਦਾ ਮਿਆਰ ਉੱਚਾ ਹੋ ਸਕੇ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਸਹੀ ਕੀਮਤ ਮਿਲ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly