ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਰਵਾਇਆ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲ ਦਾ ਦੌਰਾ

ਬਿਨਾਂ ਮਿੱਟੀ ਤੋਂ ਖੀਰੇ, ਟਮਾਟਰ, ਮਿਰਚਾਂ ਪੈਦਾ ਕਰਨ ਬਾਰੇ ਲਈ ਜਾਣਕਾਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਬਾਰੇ ਨਵੀਨਤਮ ਤਕਨੀਕਾਂ ਤੇ ਬੀਜ਼ਾਂ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸੁਲਤਾਨਪੁਰ ਲੋਧੀ ਵਲੋਂ ਕਿਸਾਨਾਂ ਨੂੰ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲ , ਕਰਤਾਰਪੁਰ (ਜਲੰਧਰ) ਦਾ ਦੌਰਾ ਕਰਵਾਇਆ ਗਿਆ।

ਇਸ ਮੌਕੇ ਖੇਤੀ ਅਫਸਰ ਡਾ. ਹਰਕਮਲ ਪਿ੍ਤਪਾਲ ਸਿੰਘ ਭਰੋਤ, ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਤੇ ਡਾ. ਵਿਸ਼ਾਲ ਕੌਸ਼ਲ ਨੇ ਦੱਸਿਆ ਕਿ ਆਤਮਾ ਸਕੀਮ ਤਹਿਤ ਦਰਜਨ ਕਿਸਾਨਾਂ ਨੂੰ ਨੈਟ ਹਾਊਸ ਅਤੇ ਪੌਲੀ ਹਾਊਸ ਰਾਹੀਂ ਸਬਜ਼ੀਆਂ ਉਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਬਾਰੇ ਸੈਂਟਰ ਦੇ ਮਾਹਿਰਾਂ ਵਲੋਂ ਜਾਣੂੰ ਕਰਵਾਇਆ ਗਿਆ।

ਇਸ ਸੈਂਟਰ ਵਿਚ ਮੁੱਖ ਤੌਰ ’ਤੇ ਇਜ਼ਰਾਇਲੀ ਤਕਨੀਕ ਰਾਹੀਂ ਖੇਤੀ ਤੇ ਵਿਸ਼ੇਸ਼ ਕਰਕੇ ਸਬਜ਼ੀਆਂ ਦੀ ਕਾਸ਼ਤ ਬਾਰੇ ਦੱਸਿਆ ਜਾਂਦਾ ਹੈ, ਜਿਸ ਨਾਲ ਨਾ ਸਿਰਫ ਮੁੱਖ ਤੌਰ ’ਤੇ ਪਾਣੀ ਦੀ ਬਚਤ ਹੁੰਦੀ ਹੈ ਸਗੋਂ ਕਿਸਾਨ ਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਪ੍ਰਾਪਤ ਕਰ ਸਕਦਾ ਹੈ।

ਸੈਂਟਰ ਵਿਖੇ ਤਾਇਨਾਤ ਬਾਗਬਾਨੀ ਵਿਕਾਸ ਅਫਸਰ ਡਾ.ਤੇਜਬੀਰ ਸਿੰਘ ਨੇ ਦੱਸਿਆ ਕਿ ਇਜ਼ਰਾਇਲੀ ਸਰਕਾਰ ਨਾਲ ਸਮਝੌਤੇ ਤਹਿਤ ਵਿਕਸਤ ਕੀਤੇ ਗਏ ਸੈਂਟਰ ਵਿਖੇ ਕਿਸਾਨਾਂ ਨੂੰ ਪਨੀਰੀ ਦੀ ਤਿਆਰੀ, ਨੈਟ ਹਾਊਸ ਬਾਰੇ ਸਿਖਲਾਈ, ਬਿਨ੍ਹਾਂ ਮਿੱਟੀ ਤੋਂ ਤਿਆਰ ਕੀਤੇ ਜਾ ਰਹੇ ਖੀਰੇ, ਹਰੀਆਂ ਤੇ ਲਾਲ ਮਿਰਚਾਂ ਚੈਰੀ ਟਮਾਟਰ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮਨਜਿੰਦਰ ਸਿੰਘ, ਪਵਨਦੀਪ ਸਿੰਘ, ਪ੍ਰਭਜੋਤ ਸਿੰਘ, ਯਾਦਵਿੰਦਰ ਸਿੰਘ ਸਾਰੇ ਸਹਾਇਕ ਟੈਕਨਾਲੌਜੀ ਮੈਨੇਜ਼ਰ, ਗਰਵਿੰਦਰ ਸਿੰਘ, ਸ਼ੀਤਲ ਸਿੰਘ, ਭੁਪਿੰਦਰ ਸਿੰਘ ਹਾਜ਼ਰ ਸਨ।

Previous article” ਤੂੰ ਆਪਣੇ ਤੀਰ ਅਜ਼ਮਾ “
Next article30 dead as bus falls in canal in MP’s Sidhi