UK ਖੇਡ ਤੇ ਸੱਭਿਆਚਾਰਕ ਪ੍ਰਮੋਟਰ ਰਣਜੀਤ ਵੜੈਚ ਨੂੰ ਮਿਲੀ ਪੁੱਤਰ ਦੀ ਦਾਤ 

ਖੇਡ ਤੇ ਸੱਭਿਆਚਾਰਕ ਪ੍ਰਮੋਟਰ ਰਣਜੀਤ ਵੜੈਚ ਨੂੰ ਮਿਲੀ ਪੁੱਤਰ ਦੀ ਦਾਤ 

7
ਲੰਡਨ-(ਰਾਜਵੀਰ ਸਮਰਾ )ਯੂ.ਕੇ ਦੇ ਪ੍ਰਸਿੱਧ ਉਦਯੋਗਪਤੀ ,ਖੇਡ ਤੇ ਸੱਭਿਆਚਾਰਕ ਪ੍ਰਮੋਟਰ ਰਣਜੀਤ ਵੜੈਚ ਦੇ ਘਰ ਉਸ ਵੇਲੇ ਖੁਸ਼ੀ ਦੀ ਲਹਿਰ ਫੈਲ ਗਈ ਜਦੋ ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ| ਸਮਾਜ ਸੇਵਾ ਦੇ ਕੰਮਾਂ ਲਈ ਨਿਰੰਤਰ ਯਤਨਸ਼ੀਲ ਰਹਿਣ ਵਾਲੇ ਰਣਜੀਤ ਵੜੈਚ ਦੀ ਪਤਨੀ ਪ੍ਰੀਤੀ ਕੌਰ ਵੜੈਚ ਨੇ ਜਦੋ ਪੁੱਤਰ ਨੂੰ ਜਨਮ ਦਿੱਤਾ ਤਾ ਖੁਸ਼ੀ ਚ ਖੀਵੇ ਹੋਏ ਵੜੈਚ ਪਰਿਵਾਰ ਨੇ ਨਵੇਂ ਜੰਮੇ ਬੱਚੇ ਦਾ ਨਾਮ ਵਾਰਿਸ ਵੜੈਚ ਰੱਖਿਆ|
                   ਐਮ.ਪੀ ਵਰਿੰਦਰ ਸ਼ਰਮਾ ,ਐਮ .ਪੀ ਸੀਮਾ ਮਲਹੋਤਰਾ ,ਯੂ.ਕੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੋਗਾ ਸਿੰਘ ਢਡਵਾੜ ,ਹਰਵੰਤ ਮੱਲ੍ਹੀ ,ਹਰਪਾਲ ਸਿੰਘ ਢਡਵਾੜ ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ,ਟੀ.ਜਿੰਦਰ ,ਸੋਨੂੰ ਥਿੰਦ ,ਕੌਸਲਰ ਰਾਜੂ ਸੰਸਾਰਪੁਰੀ ਤੇ ਭਿੰਦਾ ਸੋਹੀ,ਜਸਕਰਨ ਜੋਹਲ ਨੇ ਰਣਜੀਤ ਵੜੈਚ ਨੂੰ ਪੁੱਤਰ ਦੀ ਦਾਤ ਮਿਲਣ ਤੇ ਵਧਾਈ ਦਿੱਤੀ |
Previous articleUK ambassador to US resigns following Trump row
Next articleUK would facilitate Iranian tanker’s release if given guarantees: Hunt