(ਸਮਾਜ ਵੀਕਲੀ)
ਬਾਬਰਾਂ ਦੇ ਹੱਥਾਂ ਵਿੱਚ ਰੁਬਾਬ ਵੇਖ ਕੇ
ਦਿਲ ਬੜ੍ਹਾ ਔਖਾ ਇਹ ਹਿਸਾਬ ਵੇਖ ਕੇ
ਬੜ੍ਹਾ ਰੋਏ ਭੌਰੇ ਵੜ ਰੁੱਤਾਂ ਦੀ ਅਗੋਸ਼ ਵਿੱਚ
ਪੈਰਾਂ ਹੇਠ ਮਿੱਧੇ ਸੱਜਰੇ ਗੁਲਾਬ ਵੇਖਕੇ
ਪੁੱਛਦਾ ਹੈ ਪੋਤਾ ਦਾਦੇ ਕੋਲ ਪਤਾ ਲਾਹੌਰ ਦਾ
ਨਕਸ਼ੇ ਵਿੱਚ ਓਹ ਪੁਰਾਣਾ ਪੰਜਾਬ ਵੇਖਕੇ
ਸੁੱਖ ਦੀ ਨੀਂਦ ਹਾਕਮ ਕਿੱਥੇ ਸੁੱਤਾ ਹੋਣਾ
ਦਿੱਲੀ ਵਿੱਚ ਆਇਆ ਹੋਇਆ ਸਲਾਬ ਵੇਖਕੇ
ਹੱਥਾਂ ਪੈਰਾਂ ਦੀ ਪੈ ਗਈ ਸਰਕਾਰੇ ਦਰਬਾਰ
ਸਾਡੀ ਅਣਖ ਤੇ ਗੈਰਤ ਦੀ ਤਾਬ ਵੇਖਕੇ
ਚੁੱਪ ਚਾਪ ਹੋ ਗਿਆ ਸੀ ਉਸ ਓਸ ਵੇਲੇ
ਸਮਾਲਸਰੀਏ ਦੀ ਹੱਥਾਂ ਵਿੱਚ ਖਿਤਾਬ ਵੇਖਕੇ
ਸਤਨਾਮ ਸਮਾਲਸਰੀਆ
9710860004