ਵੱਖ-ਵੱਖ ਪਿੰਡਾਂ ਵਿੱਚ ਸੰਗਤਾਂ ਵੱਲੋਂ ਕੀਤਾ ਸ਼ਾਨਦਾਰ ਸਵਾਗਤ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਆਰੰਭ ਹੋਇਆ।ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਨਗਰ ਕੀਰਤਨ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਵਾਲੇ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਜੰਗੀ ਕਰਤੱਵ ਦਿਖਾ ਰਹੀਆਂ ਸਨ ਅਤੇ ਬੈਂਡ ਪਾਰਟੀਆਂ ਸੰਗੀਤਕ ਧੁਨਾਂ ਬਿਖੇਰ ਰਹੀਆਂ ਸਨ।ਨਗਰ ਕੀਰਤਨ ਦਾ ਭੀਲਾਂ ਵਾਲ, ਟਿੱਬਾ, ਅਮਰਕੋਟ, ਗਾਂਧਾ ਸਿੰਘ ਵਾਲਾ,ਭੋਰੂਵਾਲ,ਜਾਂਗਲਾ, ਸ਼ਿਕਾਰਪੁਰ, ਨਸੀਰਪੁਰ,ਪੱਤੀ ਨਬੀ ਬਖਸ਼, ਬੂਲਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਫਲਾਂ,ਚਾਹ_ਪਕੌੜਿਆਂ, ਗੰਨੇ ਦੇ ਰਸ,ਫਰੂਟੀਆਂ ਅਤੇ ਪ੍ਰਸ਼ਾਦਿਆਂ ਦੇ ਲੰਗਰ ਵਰਤਾਏ ਗਏ।ਪੰਥ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਦੇ ਜਥੇ ਵੱਲੋਂ ਬੀਰ ਰਸੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਰਪੰਚ ਬਲਜੀਤ ਸਿੰਘ ਟਿੱਬਾ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਕੁਲਵੰਤ ਸਿੰਘ ਸੂਲਾ, ਬੀਬੀ ਜਸਵਿੰਦਰ ਕੌਰ ਭਗਤ, ਨਵਤੇਜ ਸਿੰਘ ਸਵੀਟਸ ਵਾਲੇ,ਗਿਆਨ ਸਿੰਘ ਸੂਲਾ, ਬਲਬੀਰ ਸਿੰਘ ਭਗਤ, ਅਮਰਜੀਤ ਕੰਡਾ, ਜਸਪਾਲ ਸਿੰਘ ਜਾਂਗਲਾ, ਸਰਪੰਚ ਸੁਰਜੀਤ ਸਿੰਘ ਬੱਗਾ, ਬਲਦੇਵ ਸਿੰਘ ਜਾਂਗਲਾ, ਭਜਨ ਸਿੰਘ ਜਾਂਗਲਾ, ਸਰਪੰਚ ਰਵਿੰਦਰ ਸਿੰਘ,ਸੂਰਤ ਸਿੰਘ ਅਮਰਕੋਟ, ਪਰਮਜੀਤ ਸਿੰਘ ਸ਼ਿਕਾਰ ਪੁਰ, ਅਮਰਜੀਤ ਸਿੰਘ ਝੰਡ,ਸਰਪੰਚ ਮਨਿੰਦਰ ਕੌਰ, ਗਿਆਨੀ ਹਰਕੰਵਲ ਸਿੰਘ, ਪੁਸ਼ਪਿੰਦਰ ਸਿੰਘ ਨਸੀਰਪੁਰ, ਆੜਤੀਆ ਸਰਬਜੀਤ ਸਿੰਘ ਬੂਲਪੁਰ, ਸਰਪੰਚ ਰਣਜੀਤ ਸਿੰਘ ਪੱਤੀ ਨਬੀ ਬਖਸ਼, ਕੁਲਦੀਪ ਸਿੰਘ ਭੀਲਾਂਵਾਲ, ਸੁਖਵਿੰਦਰ ਸਿੰਘ ਸ਼ਹਿਰੀ, ਡਾਕਟਰ ਲਵਪ੍ਰੀਤ ਸਿੰਘ, ਜਸਬੀਰ ਸਿੰੰਘ,ਗੁਰਸ਼ਰਨ ਸਿੰਘ ਨੰਬਰਦਾਰ, ਸਾਧੂ ਸਿੰਘ, ਸੂਰਤ ਸਿੰਘ, ਠੇਕੇਦਾਰ ਹਰਮਿੰਦਰਜੀਤ ਸਿੰਘ, ਬਲਵਿੰਦਰ ਸਿੰਘ ਬਿੱਟੂ, ਆਦਿ ਹਾਜਰ ਸਨ।