(ਸਮਾਜ ਵੀਕਲੀ)
ਆਓ ਅੱਛੇ ਦਿਨਾਂ ਦਾ ਲੇਖਾ-ਜੋਖਾ ਕਰ ਲਈਏ,
ਔਖੀ ਹੋ ਗਈ ਹੈ ਕਰਨੀ ਡੰਗ ਟਪਾਈ ਯਾਰੋ।
ਬਾਰਾਂ ਸੌ ਦਾ ਹੋ ਗਿਆ ਹੈ ਗੈਸ ਸਿੰਲੈਡਰ,
ਮਹਿੰਗਾਈ ਜਾਂਦੀ ਹੈ ਤਾਰੇ ਵਿਖਾਈ ਯਾਰੋ।
ਪੰਜਾਹਾਂ ਤੋਂ ਘੱਟ ਨਹੀਂ ਕੋਈ ਸਬਜ਼ੀ ਇੱਥੇ,
ਘਿਉ ਖੰਡ ਵੀ ਪਾਉਣ ਪੂਰੀ ਦੁਹਾਈ ਯਾਰੋ।
ਸਰੋਂ ਦਾ ਤੇਲ ਵੀ ਸਭ ਦੇ ਸਿੰਗ ਚੋਪੜ ਰਿਹਾ,
ਦਾਲਾਂ ਵੀ ਜਾਂਦੀਆਂ ਨੇ ਅੱਖਾਂ ਵਿਖਾਈ ਯਾਰੋ।
ਪੈਟਰੋਲ ਡੀਜ਼ਲ ਦੀ ਤਾਂ ਗੱਲ ਹੀ ਨਾ ਪੁੱਛੋ,
ਇਹ ਵੀ ਜਾਂਦੇ ਨੇ ਸਭ ਦੇ ਸਾਹ ਸੁਕਾਈ ਯਾਰੋ।
ਆਮ ਆਦਮੀ ਦਾ ਬਣੂੰ ਕੀ ਦੇਸ਼ ਅੰਦਰ,
‘ਅਟਵਾਲ’ ਨੇ ਖ਼ਰੀ ਗੱਲ ਹੈ ਸੁਣਾਈ ਯਾਰੋ।
ਕਰਨੈਲ ਅਟਵਾਲ
ਸੰਪਰਕ 75082- 75052
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly