ਖਰੜ ਦੇ ਨੌਜਵਾਨ ਦੀ ਆਸਟਰੇਲੀਆ ’ਚ ਮੌਤ

ਮੈਲਬਰਨ (ਸਮਾਜ ਵੀਕਲੀ) : ਖੇਤਰੀ ਸ਼ਹਿਰ ਮਿਲਡੂਰਾ ਨੇੜੇ ਹਤਾਅ ਇਲਾਕੇ ਵਿੱਚ ਵਾਪਰੇ ਸੜਕ ਹਾਦਸੇ ’ਚ ਪੰਜਾਬ ਦੇ ਖਰੜ ਨਾਲ ਸਬੰਧਤ ਨੌਜਵਾਨ ਗਗਨਦੀਪ ਸਿੰਘ ਚਹਿਲ (28) ਦੀ ਮੌਤ ਹੋ ਗਈ। ਟਰੱਕ ਡਰਾਈਵਰ ਵਜੋਂ ਕੰਮ ਕਰਦੇ ਗਗਨਦੀਪ ਦਾ ਟਰੱਕ ਖੇਤਰੀ ਸੜਕ ਦੇ ਕੰਢੇ ਰੁੱਖਾਂ ਨਾਲ ਜਾ ਟਕਰਾਇਆ ਜਿਸ ਨਾਲ ਡਰਾਈਵਰ ਕੈਬਿਨ ਨੂੰ ਅੱਗ ਲੱਗ ਗਈ। ਅੱਗ ਬੁਝਾਊ ਦਸਤਿਆਂ ਦੇ ਘਟਨਾ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਗਗਨਦੀਪ ਮੌਤ ਹੋ ਗਈ। ਪੁਲੀਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਆਸਟਰੇਲੀਆ ਆਇਆ ਗਗਨਦੀਪ ਆਪਣੀ ਪਤਨੀ ਅਤੇ 8 ਮਹੀਨੇ ਦੀ ਬੇਟੀ ਨਾਲ ਇੱਥੇ ਰਹਿ ਰਿਹਾ ਸੀ।

Previous articleਪਾਕਿਸਤਾਨ: ਕਰੋਨਾ ਦਰ 50 ਦਿਨਾਂ ’ਚ ਸਿਖਰ ’ਤੇ ਪੁੱਜੀ
Next article50 ਭਾਰਤੀ ਯਾਤਰੀ ਦੁਬਈ ਹਵਾਈ ਅੱਡੇ ’ਤੇ ਰੋਕੇ