ਪੇਸ਼ਕਸ਼:- ਅਮਰਜੀਤ ਚੰਦਰ
(ਸਮਾਜ ਵੀਕਲੀ)- ਬੜੀ ਮੁਸ਼ਕਲ ਨਾਲ ਕੋਰੋਨਾ ਪੀੜਤਾ ਦੀ ਗਿਣਤੀ ਘਟਣੀ ਸ਼ੁਰੂ ਹੋਈ ਹੈ ਤਾਂ ਦੂਜੇ ਪਾਸੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਉਪਰ ਹੋਰ ਵੀ ਬੜਾ ਵੱਡਾ ਖਤਰਾ ਮਡਰਾਉਣਾ ਲੱਗ ਪਿਆ ਹੈ,ਅਲੱਗ ਅਲੱਗ ਸੂਬਿਆਂ ਵਿਚ (ਮਿਊਕਰ ਮਾਈਕੋਸਿਸ) ‘ਬਲੈਕ ਫੰਗਸ’ਦੇ ਮਰੀਜ਼ਾ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ, ਅੱਖਾਂ ਤੋਂ ਦਿਮਾਗ ਤੱਕ ਤੇਜੀ ਨਾਲ ਫੈਲ ਰਹੀ ਇਸ ਬਲੈਕ ਫੰਗਸ ਬੀਮਾਰੀ ਦੇ ਕਾਰਨ ਮੌਤਾਂ ਹੋ ਰਹੀਆਂ ਹਨ।ਕੋਰੋਨਾ ਮਹਾਂਮਾਰੀ ਤੋਂ ਜਿੱਤ ਚੁੱਕੇ ਸੈਕੜੇ ਹੀ ਲੋਕ ਬਲੈਕ ਫੰਗਸ ਦਾ ਬੜੀ ਤੇਜੀ ਨਾਲ ਸਿ਼ਕਾਰ ਹੋ ਰਹੇ ਹਨ। ਜਿੰਨਾਂ ਵਿਚੋ ਕੁਝ ਤਾਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ ਤਾਂ ਕੁਝ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ।ਹਰਿਆਣਾ ਸਰਕਾਰ ਵਲੋਂ ਤਾਂ ਇਸ ਬੀਮਾਰੀ ਨੂੰ ਭਿਆਨਕ ਬੀਮਾਰੀ ਐਲਾਨ ਕਰ ਦਿਤਾ ਗਿਆ ਹੈ। ਦਰਅਸਲ ਬਲੈਕ ਫੰਗਸ ਬੀਮਾਰੀ ਬਹੁਤ ਤੇਜ਼ੀ ਨਾਲ ਸਰੀਰ ਵਿਚ ਫੈਲਦੀ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਚਲੇ ਜਾਂਦੀ ਹੈ ਅਤੇ ਮੌਤ ਵੀ ਹੋ ਰਹੀ ਹੈ। ਕੋਰੋਨਾ ਮਹਾਂਮਾਰੀ ਨਾਲੋ ਇਹ ਰੋਗ ਬਲੈਕ ਫੰਗਸ ਜਿਆਦਾ ਖਤਰਨਾਕ ਹੈ।ਇਸ ਕਰਕੇ ਸਰਕਾਰਾਂ ਹੁਣ ਬਾਰ-ਬਾਰ ਇਹ ਚਤਾਵਨੀ ਦਿੰਦੀਆਂ ਆ ਰਹੀਆਂ ਹਨ ਕਿ ਇਸ ਬੀਮਾਰੀ ਬਲੈਕ ਫੰਗਸ ਤੋਂ ਬਚਣਾ ਬਹੁਤ ਜਰੂਰੀ ਹੈ,ਕਿਉਕਿ ਇਸ ਬੀਮਾਰੀ ਨਾਲ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੰੁਦਾ ਜਾ ਰਿਹਾ ਹੈ।ਡਾਕਟਰ ਪਾਲ ਦੇ ਮੁਤਾਬਿਕ ਇਹ ਰੋਗ ਉਦੋ ਜਨਮ ਲੈਦਾ ਹੈ ਜਦੋਂ ਕੋਰੋਨਾ ਮਰੀਜਾਂ਼ ਨੂੰ ਅਸੀ ਜਿਆਦਾ ਸਟੇਰਾਇਡ ਦੇ ਰਹੇ ਹੰੁਦੇ ਹਾਂ, ਸ਼ੂਗਰ ਦੇ ਮਰੀਜ਼ਾਂ ਦੇ ਲਈ ਸੱਭ ਤੋਂ ਜਿਆਦਾ ਖਤਰਾ ਹੈ, ਇਸ ਕਰਕੇ ਕੋਰੋਨਾ ਮਰੀਜ਼ ਨੂੰ ਸਟੇਰਾਇਡ ਬਹੁਤ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ,ਸ਼ੂਗਰ ਦੀ ਬੀਮਾਰੀ ਨੂੰ ਇਕ ਲੈਵਲ ਤੇ ਰੱਖਣਾ ਵੀ ਬਹੁਤ ਜਰੂਰੀ ਹੈ, ਕਿਉ਼ਕਿ ਇਸ ਨਾਲ ਵੀ ਮੌਤ ਦਾ ਖਤਰਾ ਵੱਧ ਜਾਂਦਾ ਹੈ।ਡਾਕਟਰ ਪਾਲ ਨੇ ਇਹ ਵੀ ਦੱਸਿਆਂ ਕਿ ਇਸ ਬੀਮਾਰੀ ਨਾਲ ਕਿਵੇਂ ਲੜਣਾ ਹੈ, ਇਸ ਦੇ ਬਾਰੇ ਵਿਚ ਜਿਆਦਾ ਨਾ ਜਾਣਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਹ ਬਲੈਕ ਫੰਗਸ ਅਜੇ ਨਵੀ ਬੀਮਾਰੀ ਹੈ ਪਰ ਇਹ ਮਸੂਮ ਜਿਹੇ ਚਿਹਰੇ, ਨੱਕ, ਅੱਖਾਂ ਅਤੇ ਮੱਥੇ ਤੋਂ ਹੰੁਦੀ ਹੋਈ ਫੇਫੜਿਆ ਵਿਚ ਫੈਲ ਸਕਦੀ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਹੁਣ ਤੱਕ ਜੋ ਬਲੈਕ ਫੰਗਸ ਬੀਮਾਰੀ ਦੇ ਮਰੀਜ਼ ਸਾਹਮਣੇ ਆਏ ਹਨ ਉਹਨਾਂ ਮਰੀਜ਼ਾਂ ਨੂੰ ਦੇਖਦੇ ਹੋਏ ਇਹ ਸਾਫ ਹੋ ਗਿਆ ਹੈ ਕਿ ਬਲੈਕ ਫੰਗਸ ਬੀਮਾਰੀ ਨਾਲ ਪੀੜਤ ਲੋਕ ਜਿਆਦਾਤਰ ਕੋਰੋਨਾ ਪੀੜਤ ਰਹਿ ਚੁੱਕੇ ਲੋਕ ਹੀ ਹਨ, ਜਿੰਨਾਂ ਨੂੰ ਜਰੂਰਤ ਤੋਂ ਜਿਆਦਾ ਸਟੇਰਾਇਡ ਦਿੱਤੀ ਜਾ ਚੁੱਕੀ ਹੈ।ਇਹਦੇ ਸਬੰਧ ਵਿਚ ਕੁਝ ਕੁ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਦਾ ਆਕਸੀਜਨ ਲੈਵਲ 90 ਦੇ ਆਸ ਪਾਸ ਹੈ,ਉਹ ਕੋਰੋਨਾ ਮਹਾਂਮਾਰੀ ਦਾ ਮਰੀਜ਼ ਰਹਿ ਚੁੱਕਿਆ ਹੈ ਤਾਂ ਉਸ ਮਰੀਜ਼ ਦੇ ਉਪਰ ਬਲੈਕ ਫੰਗਸ ਬੀਮਾਰੀ ਦਾ ਹਮਲਾ ਜਲਦੀ ਹੋ ਸਕਦਾ ਹੈ।ਇਸ ਤਰਾਂ ਦਾ ਮਰੀਜ਼ ਜਿਵੇਂ ਕੋਰੋਨਾ ਬੀਮਾਰੀ ਤੋਂ ਠੀਕ ਹੋ ਗਿਆ ਹੋਵੇ ਪਰ ਬਲੈਕ ਫੰਗਸ ਬੀਮਾਰ ਦਾ ਸਿ਼ਕਾਰ ਹੋ ਗਿਆ ਹੋਵੇ ਤਾਂ ਉਸ ਹਾਲਤ ਵਿਚ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਇਲਾਜ਼ ਸ਼ੁਰੂ ਕਰ ਲੈਣਾ ਚਾਹੀਦਾ ਹੈ।ਇਸ ਹਾਲਤ ਵਿਚ ਦੇਰੀ ਕਰਨ ਨਾਲ ਤੁਸੀ ਆਪਣੀ ਜਾਨ ਨੂੰ ਹੋਰ ਵੀ ਜੋਖਮ ਵਿਚ ਪਾ ਰਹੇ ਹੋ। ਆਈ ਸੀ ਐਮ ਆਰ ਨੇ ਵੀ ਕਿਹਾ ਹੈ ਕਿ ਕੋਰੋਨਾ ਮਰੀਜ਼ ਬਲੈਕ ਫੰਗਸ ਦੇ ਸਿ਼ਕਾਰ ਹੋ ਗਏ ਹੋ ਤਾਂ ਬਿਲਕੁਲ ਵੀ ਅਣਗਹਿਲੀ ਨਾ ਕਰੋ।ਬਲੈਕ ਫੰਗਸ ਦੇ ਮਰੀਜ਼ ਬਣ ਹੀ ਗਏ ਹੋ, ਜੇਕਰ ਸਟੇਰਾਇਡ ਲੈਦੇ ਤਾਂ ਬਿਲਕਲ ਘੱਟ ਕਰਨਾ ਸ਼ੁਰੂ ਕਰ ਦੇਣ, ਹੋ ਸਕੇ ਤਾਂ ਬੰਦ ਹੀ ਕਰ ਦਿE।ਡਾਕਟਰ ਗੁਲੇਰੀਆ ਦੇ ਅਨੁਸਾਰ ਬਲੈਕ ਫੰਗਸ ਦੇ ਜਿਵਾਣੂ ਮਿੱਟੀ, ਭੋਜਨ ਅਤੇ ਹਵਾ ਵਿਚ ਪਾਏ ਜਾਂਦੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਸ ਤਰਾਂ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਸੀ।ਕੋਰੋਨਾ ਬੀਮਾਰੀ ਤੋਂ ਬਾਅਦ ਹੀ ਬਲੈਕ ਫੰਗਸ ਬੀਮਾਰੀ ਦੇ ਮਾਮਲੇ ਧੜਾ-ਧੜ ਬੜੀ ਤੇਜੀ ਨਾਲ ਸਾਹਮਣੇ ਆ ਰਹੇ ਹਨ।ਪਹਿਲਾਂ ਇਹ ਬੀਮਾਰੀ ਉਹਨਾਂ ਲੋਕਾਂ ਵਿਚ ਜਿਆਦਾ ਆਈ ਜਿੰਨਾਂ ਦਾ ਸੂਗਰ ਲੈਵਲ ਬਹੁਤ ਜਿਆਦਾ ਹੈ ਜਾਂ ਹਿਮਿਊਨਟੀ ਬਹੁਤ ਜਿਆਦਾ ਘੱਟ ਹੈ ਜਾਂ ਕੀਮੋਥਰੈਪੀ ਲੈ ਰਹੇ ਕੈਂਸਰ ਦੇ ਮਰੀਜ਼ ਪਰ ਹੁਣ ਬਹੁਤ ਜਿਆਦਾ ਸਟੇਰਾਇਡ ਲੈ ਰਹੇ ਮਰੀਜ਼ ਬਲੈਕ ਫੰਗਸ ਨਾਲ ਪੀੜਤ ਲੋਕ ਸਾਹਮਣੇ ਆ ਰਹੇ ਹਨ।ਕਿਸੇ ਵੀ ਮਾਹਰ ਡਾਕਟਰ ਦੀ ਸਲਾਹ ਦੇ ਬਿੰਨਾਂ ਸਟੇਰਾਇਡ ਲੈਣਾ ਬਲੈਕ ਫੰਗਸ ਨੂੰ ਸੱਦਾ ਦੇਣ ਵਾਲੀ ਗੱਲ ਹੋ ਸਕਦੀ ਹੈ।ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਬੁਖਾਰ, ਖਾਂਸੀ ਅਤੇ ਜੁਕਾਮ ਸਮਝ ਕੇ ਕੋਰੋਨਾ ਦੀ ਦਵਾਈ ਸ਼ੁਰੂ ਕਰ ਰਹੇ ਹਨ,ਪਰ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਰਿਪੋਰਟ ਦੇ ਬਿੰਨਾਂ ਇਸ ਤਰਾਂ ਨਾਲ ਕਰਨਾ ਖਤਰਨਾਕ ਵੀ ਹੋ ਸਕਦਾ ਹੈ।ਕੋਰੋਨਾ ਦੀ ਰਿਪੋਰਟ ਤੋਂ ਬਿੰਨਾਂ, ਕੋਰੋਨਾ ਦੀ ਬੀਮਾਰੀ ਦੇ ਸ਼ੱਕ ਵਿਚ ਪੰਜ਼-ਸੱਤ ਦਿਨ ਤੱਕ ਸਟੇਰਾਇਡ ਦਾ ਇਸਤੇਮਾਲ ਕਰਨ ਤੱਕ ਕੋਰੋਨਾ ਬੀਮਾਰੀ ਦੇ ਲੱਛਣ ਦਿਸਣ ਲੱਗ ਜਾਂਦੇ ਹਨ ਅਤੇ ਬੀਮਾਰੀ ਵੱਧਣ ਦੇ ਆਸਾਰ ਹੋਰ ਵੀ ਵੱਧ ਜਾਂਦੇ ਹਨ।
ਬਲੈਕ ਫੰਗਸ (ਮਿਊਕਰ ਮਾਈਕੋਸਿਸ) ਦੇ ਖਤਰਨਾਕ ਰੂਪ ਧਾਰਨ ਦੇ ਦੌਰਾਨ ਗੁਜਰਾਤ, ਮਹਾਂਰਾਸਟਰਾ, ਬਿਹਾਰ, ਝਾਰਖੰਡ, ਯੂਪੀ, ਹਰਿਆਣਾ, ਪੰਜਾਬ ਸਮੇਤ ਘੱਟੋ-ਘੱਟ 10 ਸੂਬਿਆਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ, ਕੋਰੋਨਾ ਤੋਂ ਬਾਅਦ ਇਹ ਬੀਮਾਰੀ ਬਲੈਕ ਫੰਗਸ (ਮਿਊਕਰ ਮਾਈਕੋਸਿਸ) ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਹੁਣ ਤੱਕ ਇਹਨਾਂ ਸੂਬਿਆਂ ਵਿਚ ਲੱਗਭਗ 7558 ਤੋਂ ਵੱਧ ਬਲੈਕ ਫੰਗਸ (ਮਿਊਕਰ ਮਾਈਕੋਸਿਸ) ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।ਸੱਭ ਤੋਂ ਵੱਧ ਮਾਮਲੇ ਇਕੱਲੇ ਗੁਜਰਾਤ ਸੂਬੇ ਵਿਚ 5000 ਕੇਸ ਸਾਹਮਣੇ ਆ ਚੁੱਕੇ ਹਨ।ਗੁਜਰਾਤ ਦੀ ਸਰਕਾਰ ਨੇ ਵੀਰਵਾਰ ਨੂੰ ਇਸ ਬੀਮਾਰ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਗੁਜਰਾਤ ਤੋਂ ਬਾਅਦ ਮਹਾਂਰਾਸ਼ਟਰ ਵਿਚ 1500 ਮਾਮਲੇ ਸਾਹਮਣੇ ਆਏ ਹਨ।ਏਥੇ ਘੱਟੋ-ਘੱਟ 90 ਮਰੀਜ਼ਾ ਦੀ ਮੌਤ ਵੀ ਹੋ ਚੁੱਕੀ ਹੈ। ਬੰਬਈ ਦੇ ਅਲੱਗ ਅਲੱਗ ਹਸਪਤਾਲਾਂ ਵਿਚ ਇਸ ਬੀਮਾਰੀ ਬਲੈਕ ਫੰਗਸ (ਮਿਊਕਰ ਮਾਈਕੋਸਿਸ) ਤੋਂ ਪੀੜਤ 111 ਲੋਕ ਅੱਜ ਵੀ ਭਰਤੀ ਹਨ।ਇਸ ਬੀਮਾਰੀ ਦੇ ਕੁਝ ਲੋਕਾਂ ਨੂੰ ਅੱਖ ਵੀ ਕਢਵਾਉਣੀ ਪੈ ਰਹੀ ਹੈ। ਅੱਜ ਦੇ ਦਿਨ 22/5/2021 ਤੱਕ ਇਸ ਬੀਮਾਰੀ ਨਾਲ ਪੀੜਤ (ਜੋ ਹਸਪਤਾਲਾਂ ਵਿਚ ਭਰਤੀ ਹਨ) ਲੋਕਾਂ ਦੀ ਗਿਣਤੀ ਰਾਜਸਥਾਨ ਵਿਚ 400,ਹਰਿਆਣਾ ਵਿਚ 276, ਬਿਹਾਰ ਵਿਚ 117, ਯੂਪੀ ਵਿਚ 154 ਅਤੇ ਝਾਰਖੰਡ ਵਿਚ 16 ਮਰੀਜ਼ ਇਲਾਜ਼ ਅਧੀਨ ਹਨ।
ਜੇਕਰ ਬਲੈਕ ਫੰਗਸ ਦੇ ਲੱਛਣਾ ਦੀ ਗੱਲ ਕਰੀਏ ਤਾਂ ਤੇਜ਼ ਬੁਖਾਰ, ਤੇਜ ਸਿਰ ਦਰਦ, ਖੰਘ, ਨੱਕ ਦਾ ਬੰਦ ਹੋਣਾ, ਖੰਘਣ ਨਾਲ ਨੱਕ ਵਿਚੋਂ ਖੂਨ ਆਉਣਾ,ਛਾਤੀ ਵਿਚ ਦਰਦ ਹੋਣਾ,ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਣਾ, ਖੰਘਦੇ ਸਮੇਂ ਬਲਗਮ ਵਿਚ ਜਾਂ ਉਲਟੀ ਕਰਨ ਸਮੇਂ ਖੂਨ ਦਾ ਆਉਣਾ, ਅੱਖਾਂ ਵਿਚ ਦਰਦ ਅਤੇ ਅੱਖਾਂ ਵਿਚ ਸੋਜ ਦਾ ਹੋਣਾ, ਧੰੁਧਲ- ਧੰੁਧਲਾ ਦਿਖਾਈ ਦੇਣਾ ਜਾਂ ਦਿਖਣਾ ਹੀ ਬੰਦ ਹੋ ਜਾਣਾ, ਨੱਕ ਵਿਚੋਂ ਖੂਨ ਨਿਕਲਣਾ, ਅੱਖਾਂ ਦੇ ਆਸ-ਪਾਸ ਜਾਂ ਨੱਕ ਦੇ ਆਸ-ਪਾਸ ਦਰਦ ਹੋਣਾ,ਲਾਲ ਰੰਗ ਦੇ ਨਿਸ਼ਾਨ ਜਾਂ ਧੱਬੇ ਬਣਨੇ, ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣਾ,ਧੌਣ ਦੀ ਹੱਡੀ ਵਿਚ ਦਰਦ ਦਾ ਹੋਣਾ,ਚਿਹਰੇ ਦੇ ਇਕ ਪਾਸੇ ਦਰਦ ਰਹਿਣਾ,ਸੋਜ ਜਾਂ ਉਹ ਜਗਾ ਦਾ ਸੰੁਨ ਹੋ ਜਾਣਾ,ਮਸੂੜਿਆਂ ਵਿਚ ਦਰਦ ਰਹਿਣਾ ਜਾਂ ਦੰਦਾਂ ਦਾ ਹਿਲਣਾ,ਬਲੈਕ ਫੰਗਸ ਦੀਆਂ ਇਹ ਮੁੱਖ ਨਿਸ਼ਾਨੀਆਂ ਹਨ।ਇਹਨਾਂ ਨਿਸ਼ਾਨੀਆਂ ਵਿਚੋਂ ਤੁਸੀ ਕੋਈ ਵੀ ਮਹਿਸੂਸ ਕਰਦੇ ਹੋ ਤਾਂ ਤੁਰੰਤ ਹੀ ਆਪਣੇ ਡਾਕਟਰ ਦੀ ਸਲਾਹ ਲੈ ਕੇ ਆਪਣਾ ਸਹੀ ਚੈਕਅਪ ਕਰਵਾE।
ਇਹ ਬੀਮਾਰੀ ਬਲੈਕ ਫੰਗਸ ਦਾ ਇਲਾਜ਼ ਕੋਰੋਨਾ ਬੀਮਾਰੀ ਦੇ ਇਲਾਜ਼ ਨਾਲੋ ਵੀ ਮਹਿੰਗਾ ਹੈ ਅਤੇ ੲਸ ਬੀਮਾਰੀ ਵਿਚ ਜਾਨ ਜਾਣ ਦਾ ਖਤਰਾ ਵੀ ਜਿਆਦਾ ਹੈ।ਬਲੈਕ ਫੰਗਸ ਦੇ ਮਰੀਜ਼ ਨੂੰ ਇੰਂਫੋਟੇਰਿਸਿਨ-ਬੀ ਦਾ ਟੀਕਾ ਦਿਨ ਵਿਚ ਕਈ ਬਾਰ ਲਗਾਇਆ ਜਾਂਦਾ ਹੈ,ਜੋ ਕਿ ਲੱਗਭਗ 21 ਦਿਨ ਲਗਾਤਾਰ ਲਗਵਾਉਣਾ ਪੈਂਦਾ ਹੈ।ਬਲੈਕ ਫੰਗਸ ਦੇ ਗੰਭੀਰ ਮਰੀਜਾਂ਼ ਦੇ ਇਲਾਜ ਦੇ ਲਈ ਘੱਟੋ-ਘੱਟ 25 ਹਜ਼ਾਰ ਰੁਪਏ ਰੋਜ਼ ਦਾ ਖਰਚਾ ਆ ਜਾਂਦਾ ਹੈ,ਜਦ ਕਿ ਮੈਡੀਕਲ ਚੈਕਅਪ ਅਤੇ ਦਵਾਈਆਂ ਦੇ ਖਰਚ ਸਮੇਤ ਕੋਰੋਨਾ ਬੀਮਾਰੀ ਦੇ ਬਰਾਬਰ ਮਰੀਜ਼ ਦੇ ਔਸਤਨ ਇਲਾਜ਼ ਦਾ ਖਰਚ ਲੱਗਭਗ 10 ਹਜ਼ਾਰ ਰੁਪਏ ਦੇ ਲੱਗਭਗ ਹੈ।ਬਲੈਕ ਫੰਗਸ ਦੀ ਬੀਮਾਰੀ ਦੇ ਸੁਰੂਆਤ ਵਿਚ ਪਤਾ ਲੱਗਣ ਤੇ ਸਾਈਨਸ ਦੀ ਸਰਜਰੀ ਨਾਲ ਇਸ ਬੀਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ,ਜਿਸ ਤੇ ਲੱਗਭਗ ਤਿੰਨ ਲੱਖ ਰੁਪਏ ਖਰਚ ਹੋ ਸਕਦਾ ਹੈ,ਪਰ ਇਸ ਬੀਮਾਰੀ ਦੇ ਵਧਣ ਨਾਲ ਦਿਮਾਗ਼ ਅਤੇ ਅੱਖਾਂ ਦੀ ਸਰਜਰੀ ਕਰਾਉਣ ਦੀ ਲੋੜ ਪੈ ਸਕਦੀ ਹੈ,ਜਿਸ ਤੋਂ ਬਾਅਦ ਇਲਾਜ਼ ਬਹੁਤ ਮਹਿੰਗਾ ਹੋ ਜਾਂਦਾ ਹੈ ਅਤੇ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋਣ ਦੇ ਨਾਲ ਨਾਲ ਜਾਨ ਜਾਣ ਦਾ ਖਤਰਾ ਵੀ ਵੱਧ ਜਾਂਦਾ ਹੈ।ਕੁਝ ਮਰੀਜ਼ਾਂ ਦਾ ਉਪਰ ਵਾਲਾ ਜਵਾੜਾ ਅਤੇ ਕਦੇ ਕਦਾਈ ਅੱਖ ਵੀ ਨਿਕਾਲਣੀ ਪੈ ਸਕਦੀ ਹੈ।ਬੇਹਤਰ ਇਹੀ ਹੈ ਕਿ ਬਲੈਕ ਫੰਗਸ ਦੀ ਬੀਮਾਰੀ ਦੇ ਸ਼ੁਰੂਆਤ ਵਿਚ ਆਪਣੀ ਮਰਜੀ ਨਾਲ ਦਵਾਈਆਂ ਸ਼ੁਰੂ ਕਰਨ ਦੀ ਬਜਾਇ ਸਮ੍ਹਾਂ ਗਵਾਇ ਬਿੰਨਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਕਿਉਕਿ ਬਲੈਕ ਫੰਗਸ ਦੀ ਬੀਮਾਰੀ ਸ਼ੁਰੂ ਹੋਣ ਤੇ ਹੀ ਇਸ ਨੂੰ ਐਟੀ ਫੰਗਲ ਦਵਾਈਆਂ ਨਾਲ ਠੀਕ ਕੀਤਾ ਜਾ ਸਕੇ।