ਕੱਲ ਦੇ ਸਾਹਿਤਕਾਰ ਤੇ ਅੱਜ ਦਾ ਨਵਾਂ ਰੂਪ ਸਾਹਿਤਕ

(ਸਮਾਜ ਵੀਕਲੀ)

ਮਾਫੀਆਪੰਜਾਬੀ ਸਾਹਿਤ ਜਦੋਂ ਦਾ ਕਿਤਾਬੀ ਰੂਪ ਵਿਚ ਆਇਆ ਹੈ ਹਰ ਖੇਤਰ ਵਿਚ ਬਹੁਤ ਉੱਚ ਕੋਟੀ ਦਾ ਸਾਹਿਤ ਰਚਿਆ ਗਿਆ ਕਿਉਂਕਿ ਸਾਹਿਤਕਾਰ ਸਾਹਿਤ ਨੂੰ ਪਿਆਰ ਕਰਨ ਵਾਲੇ ਸਾਹਿਤ ਲਈ ਕੁਦਰਤੀ ਰੂਪ ਵਿੱਚ ਪਰਨਾਏ ਹੋਏ ਤੇ ਗੁਰੂਆਂ ਦੇ ਚੇਲੇ ਹੁੰਦੇ ਸਨ ਸਾਹਿਤ ਨੂੰ ਰਚਣ ਵੇਲੇ ਹਰ ਪਾਸੇ ਉਨ੍ਹਾਂ ਦੀ ਨਿਗ੍ਹਾ ਹੁੰਦੀ ਸੀ ਜਿਸ ਕਾਰਨ ਜਦੋਂ ਤਕ ਕਿਤਾਬਾਂ ਦੇ ਰੂਪ ਵਿੱਚ ਸਾਹਿਤ ਛਪਦਾ ਰਿਹਾ ਤਾਂ ਹਰ ਰੰਗ ਵਿੱਚ ਸਲਾਹੁਣਯੋਗ ਸੀ।ਜਿਸ ਵਿੱਚ ਸਾਡਾ ਕਿੱਸਾ ਕਾਵਿ ਹੀਰ ਵਾਰਿਸ ਸ਼ਾਹ,ਮਿਰਜ਼ਾ ਪੀਲੂ ਤੇ ਪੰਜਾਬੀ ਸਾਹਿਤ ਦੇ ਮਹਾਨ ਲੇਖਕ ਭਾਈ ਵੀਰ ਸਿੰਘ ਨਾਨਕ ਸਿੰਘ ਜਸਵੰਤ ਕੰਵਲ ਅੰਮ੍ਰਿਤਾ ਪ੍ਰੀਤਮ ਅਜੀਤ ਕੌਰ ਨਾਂਵਾਂ ਦੀ ਬਹੁਤ ਲੰਮੀ ਲੜੀ ਹੈ ਪਰ ਪਾਠਕ ਸਮਝਦਾਰ ਹਨ,ਕਿਹੜੇ ਉੱਚਕੋਟੀ ਦੇ ਸਾਹਿਤਕਾਰ ਸਨ ਜੋ ਕੱਲ੍ਹ ਵੀ ਪੜ੍ਹੇ ਜਾਂਦੇ ਸਨ ਤੇ ਅੱਜ ਵੀ ਉਨ੍ਹਾਂ ਦੇ ਚੇਲੇ ਵੀ ਉੱਚਕੋਟੀ ਦੇ ਸਾਹਿਤਕਾਰ ਬਣੇ ਤੇ ਅੱਜ ਵੀ ਸੇਵਾ ਕਰ ਰਹੇ ਹਨ।ਉਨ੍ਹਾਂ ਨੂੰ ਕੋਈ ਇਨਾਮ ਤੇ ਸਨਮਾਨਾਂ ਦੀ ਜ਼ਰੂਰਤ ਨਹੀਂ ਸੀ ਬਸ ਉਨ੍ਹਾਂ ਦੇ ਦਿਲ ਦੀ ਆਵਾਜ਼ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨਾ ਹੀ ਮੁੱਖ ਸੀ।ਕੱਲ੍ਹ ਪੜ੍ਹੇ ਜਾ ਰਹੇ ਸਨ ਉਸੇ ਤਰ੍ਹਾਂ ਅੱਜ ਵੀ ਉਨ੍ਹਾਂ ਦੀਆਂ ਕਿਤਾਬਾਂ ਖਰੀਦ ਕੇ ਪੜ੍ਹੀਆਂ ਜਾ ਰਹੀਆਂ ਹਨ ਤੇ ਰਹਿੰਦੀ ਦੁਨੀਆਂ ਤਕ ਦੁਨੀਆ ਚ ਨਾ ਹੁੰਦੇ ਹੋਏ ਵੀ ਉਹ ਲੇਖਕ ਸਾਡੇ ਦਿਲਾਂ ਅੰਦਰ ਰਹਿਣਗੇ।

1970 ਦੇ ਦਹਾਕੇ ਵਿੱਚ ਪੰਜਾਬੀ ਅਖ਼ਬਾਰਾਂ ਨੇ ਬਹੁਤ ਤਰੱਕੀ ਕੀਤੀ ਪਹਿਲਾਂ ਜੋ ਅਖ਼ਬਾਰ ਸਿਰਫ਼ ਖ਼ਬਰਾਂ ਤਕ ਸੀਮਤ ਸਨ ਉਹ ਸਾਹਿਤ ਦੇ ਵੀ ਸੇਵਾਦਾਰ ਬਣ ਕੇ ਉੱਭਰੇ,ਜਿਸ ਨਾਲ ਅਖ਼ਬਾਰ ਤਾਂ ਸਥਾਪਤ ਹੋਏ ਤੇ ਪਾਠਕ ਸਾਹਿਤ ਬਾਰੇ ਸੋਚਣ ਤੇ ਸਮਝਣ ਵੱਲ ਵਧਣ ਲੱਗੇ।ਅਖ਼ਬਾਰਾਂ ਵਿੱਚ ਪਾਠਕਾਂ ਦੇ ਖ਼ਤ ਕਾਲਮ ਹੁੰਦਾ ਹੈ ਜਿਸ ਵਿਚ ਖ਼ਬਰਾਂ ਦੀ ਘੱਟ ਤੇ ਸਾਹਿਤਕ ਸਮੱਗਰੀ ਦੀ ਪਾਠਕ ਜ਼ਿਆਦਾ ਵਿਚਾਰ ਚਰਚਾ ਕਰਦੇ ਹਨ।ਸਾਹਿਤ ਨੂੰ ਸਹੀ ਰੂਪ ਵਿੱਚ ਪੜ੍ਹਨ ਵਾਲੇ ਪਾਠਕ ਇਨ੍ਹਾਂ ਕਾਲਮਾਂ ਵਿੱਚੋਂ ਸਾਰਥਕ ਆਲੋਚਨਾ ਕਰਦੇ ਹੋਏ ਇੰਨੇ ਸੋਹਣੇ ਤਰੀਕੇ ਨਾਲ ਉੱਭਰੇ ਕਿ ਉਹ ਵੀ ਚੰਗੇ ਸਾਹਿਤਕਾਰ ਬਣ ਕੇ ਸਥਾਪਤ ਹੋ ਗਏ।ਸਾਹਿਤਕਾਰ ਛੋਟਾ ਜਾਂ ਵੱਡਾ ਹੋਵੇ ਬੁੱਧੀਮਾਨ ਹੁੰਦਾ ਹੈ ਬੁੱਧੀ ਕਲਮਕਾਰੀ ਗੱਲ ਚੱਲਦੀ ਹੈ ਜਾਂ ਚਤੁਰਾਈ ਵੱਲ ਕੁਝ ਕੁ ਚਲਾਕ ਮੇਰੇ ਜਿਹੇ ਕੰਮ ਚਲਾਊ ਲੇਖਕਾ ਨੇ ਅਖ਼ਬਾਰਾਂ ਦੇ ਮੁਖੀਆਂ ਤੱਕ ਪਹੁੰਚ ਕਰਕੇ ਆਪਣੇ ਕਾਲਮ ਸਥਾਪਤ ਕਰਵਾ ਲਏ ਰਚਨਾ ਅਖ਼ਬਾਰ ਵਾਲੇ ਛਾਪਣ ਵਾਲੇ ਘੱਟ ਪੜ੍ਹਦੇ ਸਨ ਸਿਰਫ਼ ਨਾਮ ਕਰਕੇ ਰਚਨਾ ਛਪਦੀ ਸੀ।

ਹੁਣ ਵੀ ਲੇਖਕ ਦਾ ਨਾਮ ਜ਼ਿਆਦਾ ਅਖ਼ਬਾਰ ਦੇ ਕੁਝ ਸੰਪਾਦਕਾਂ ਵੱਲੋਂ ਵੱਧ ਵੇਖਿਆ ਜਾਂਦਾ ਹੈ ਰਚਨਾ ਚਾਹੇ ਕੱਚ ਘਰੜ ਹੋਵੇ।ਜ਼ਿਆਦਾ ਛਪਣ ਵਾਲੇ ਆਪਣੇ ਆਪ ਨੂੰ ਸਥਾਪਤ ਲੇਖਕ ਸਮਝਣ ਲੱਗ ਗਏ ਕਿਉਂਕਿ ਪ੍ਰਿੰਟ ਮੀਡੀਆ ਉਨ੍ਹਾਂ ਲਈ ਥੰਮ੍ਹ ਦਾ ਕੰਮ ਕਰ ਗਿਆ। ਉਨ੍ਹਾਂ ਨੇ ਆਪਣੀਆਂ ਸਾਹਿਤਕ ਸਭਾਵਾਂ ਬਣਾਉਣੀਆਂ ਚਾਲੂ ਕਰ ਕਰ ਦਿੱਤੀਆਂ ਸਾਹਿਤਕਾਰਾਂ ਦੀ ਗਿਣਤੀ ਧੜਾ ਧੜ ਵਧਣ ਲੱਗੀ ਕਿਉਂਕਿ ਪੰਜਾਬ ਤਰੱਕੀਆਂ ਆਰਥਿਕ ਤੌਰ ਤੇ ਤਰੱਕੀਆਂ ਵੱਲ ਵਧ ਰਿਹਾ ਸੀ ਫਿਰ ਸਾਹਿਤਕਾਰ ਵੀ ਨਵੇਂ ਨਵੇਂ ਪੈਦਾ ਹੋਣਗੇ।ਤਿੰਨ ਕੁ ਦਹਾਕੇ ਪਹਿਲਾਂ ਪੰਜਾਬੀ ਸਾਹਿਤ ਕਿਸੇ ਵੀ ਰੂਪ ਵਿੱਚ ਬਹੁਤ ਉੱਚ ਕੋਟੀ ਦਾ ਬਣ ਕੇ ਖੜ੍ਹਾ ਹੋ ਗਿਆ ਸੀ।ਅਨੇਕਾਂ ਅਖ਼ਬਾਰਾਂ ਦੇ ਸੰਪਾਦਕ ਮਾਲਕਾਂ ਦੀ ਨੀਤੀ ਤਹਿਤ ਬਦਲਦੇ ਰਹਿੰਦੇ ਹਨ ਕੁਝ ਚਾਤੁਰ ਤਰ੍ਹਾਂ ਦੇ ਲੇਖਕ ਅਖ਼ਬਾਰਾਂ ਦੇ ਸੰਪਾਦਕ ਸਥਾਪਤ ਹੋਣ ਲੱਗੇ।ਫੇਰ ਪੈਦਾ ਹੋਇਆ ਇਕ ਸਾਹਿਤਕ ਮਾਫੀਆ ਜੋ ਪੱਕੇ ਲੇਖਕ ਹੋਣ ਜਾਂ ਨਾ ਹੋਣ ਪਰ ਜੁੰਡਲੀ ਉਨ੍ਹਾਂ ਦੀ ਪੱਕੀ ਬਣ ਚੁੱਕੀ ਸੀ। ਪੰਜਾਬ ਕਲਾ ਪ੍ਰੀਸ਼ਦ ਕੇਂਦਰੀ ਲੇਖਕ ਸਭਾ ਅਨੇਕਾਂ ਹੋਰ ਸਾਹਿਤਕ ਸਭਾਵਾਂ ਸਥਾਪਤ ਹੋ ਗਈਆਂ,ਅਜਿਹੀਆਂ ਸਾਹਿਤ ਸਭਾਵਾਂ ਤੇ ਰਾਜਨੀਤੀ ਦਾ ਦਾਖ਼ਲਾ ਹੋ ਗਿਆ।

ਭਾਰਤ ਦੀ ਰਾਜਨੀਤੀ ਕਿਹੋ ਜਿਹੀ ਹੈ ਦੱਸਣ ਦੀ ਜ਼ਰੂਰਤ ਨਹੀਂ ਫਿਰ ਇਹਨਾ ਸਾਹਿਤ ਸਭਾਵਾਂ ਵਿੱਚ ਕਿਹੋ ਜਿਹੇ ਮੁਖੀਆਂ ਦੀ ਚੋਣ ਹੁੰਦੀ ਸੀ ਹੈ ਤੇ ਹੋ ਰਹੀ ਹੈ।ਅਜਿਹੀਆਂ ਸਾਹਿਤਕ ਸਭਾਵਾਂ ਦਾ ਹਰ ਕੋਈ ਮੁਖੀ ਬਣਨਾ ਲੋਚਦਾ ਹੈ,ਕਿਉਂਕਿ ਕੰਮਚਲਾਊ ਲੇਖਕ ਅਜਿਹੀਆਂ ਸਭਾਵਾਂ ਦੇ ਮੈਂਬਰ ਹਨ।ਜੋ ਕੁਰਸੀਆਂ ਮੱਲ ਕੇ ਬੈਠ ਗਏ ਉਨ੍ਹਾਂ ਨੇ ਆਪਣੇ ਗਰੁੱਪ ਬਣਾ ਲਏ ਬਾਕੀ ਆਪਣੇ ਆਪ ਨੂੰ ਚੰਗੇ ਲੇਖਕ ਸਮਝਣ ਵਾਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਹਿਤਕ ਸਭਾਵਾਂ ਬਣਾਉਣ ਲੱਗ ਗਏ ਜਿਸ ਦੇ ਅਹੁਦਿਆਂ ਲਈ ਵੀ ਥਾਵਾਂ ਸੀਮਤ ਹਨ।ਹੁਣ ਪਿੰਡਾਂ ਦੀ ਗੱਲ ਤਾਂ ਰਹਿਣ ਦੇਵੋ ਹਰ ਸ਼ਹਿਰ ਵਿਚ ਇਕ ਦਰਜਨ ਕੁ ਸਾਹਿਤ ਸਭਾਵਾਂ ਜ਼ਰੂਰ ਹਨ।

ਸਾਹਿਤ ਸਭਾਵਾਂ ਦਾ ਕੰਮ ਹੁੰਦਾ ਹੈ ਸਾਹਿਤ ਦੀ ਸੇਵਾ ਕਰਨਾ ਪਰ ਇਹਨਾਂ ਨੇ ਮੁਕਾਬਲੇ ਬਾਜੀ ਚਾਲੂ ਕਰ ਦਿੱਤੀ ਜਿਸ ਵਿੱਚੋਂ ਲੜਾਈਆਂ ਹੀ ਪੈਦਾ ਹੋਈਆਂ ਸਾਹਿਤ ਨਹੀਂ ਰਚਿਆ ਗਿਆ। ਅੱਜਕੱਲ੍ਹ ਕਿਤਾਬਾਂ ਬਹੁਤ ਘੱਟ ਛਪਦੀਆਂ ਹਨ ਜੋ ਛਪਦੀਆਂ ਹਨ ਉਨ੍ਹਾਂ ਦੀ ਪੜ੍ਹਨ ਸਮੱਗਰੀ ਦਾ ਪੱਧਰ ਆਪਾਂ ਜਾਣਦੇ ਹਾਂ।ਸਾਹਿਤ ਮਾਫੀਆ ਨੇ ਅਖ਼ਬਾਰਾਂ ਨੂੰ ਆਪਣੀ ਮੁੱਠੀ ਵਿੱਚ ਲੈ ਕੇ ਆਪਣੀ ਮਸ਼ਹੂਰੀ ਦਾ ਤਰੀਕਾ ਅਪਣਾ ਲਿਆ।ਕੁਝ ਕੁ ਪੰਜਾਬੀ ਦੇ ਅਖ਼ਬਾਰ ਚੁੱਕ ਕੇ ਵੇਖੋ ਹਰ ਇਕ ਅਖਬਾਰ ਦੇ ਪੱਕੇ ਤੇ ਸੀਮਤ ਲੇਖਕ ਹਨ।ਨਵੇਂ ਲੇਖਕਾਂ ਦੀਆਂ ਰਚਨਾਵਾਂ ਹਾੜ੍ਹੀ ਸਾਉਣੀ ਕਦੇ ਹੀ ਪੜ੍ਹਨ ਨੂੰ ਮਿਲਦੀਆਂ ਹਨ ਕਿਤਾਬਾਂ ਛਪਦੀਆਂ ਨਹੀਂ ਅਖ਼ਬਾਰ ਵਿਚ ਜਗ੍ਹਾ ਨਾ ਮਿਲਣ ਕਰਕੇ ਪੰਜਾਬੀ ਸਾਹਿਤ ਵਿੱਚ ਬਹੁਤ ਵੱਡੀ ਕਮੀ ਆ ਗਈ।

ਪੰਜਾਬੀ ਸਾਹਿਤ ਦਾ ਕੋਈ ਰੂਪ ਵੇਖ ਲਵੋ ਠੋਸ ਲੇਖਕ ਬਹੁਤ ਘੱਟ ਪੜ੍ਹਨ ਨੂੰ ਮਿਲਦੇ ਹਨ।ਕੁਝ ਕੁ ਉੱਚ ਕੋਟੀ ਅਖਬਾਰ ਲੇਖਕਾਂ ਨੂੰ ਸੇਵਾਫਲ ਵੀ ਦਿੰਦੇ ਹਨ ਤੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਜਿਸ ਨਾਲ ਪੰਜਾਬੀ ਸਾਹਿਤ ਵਿਚ ਰੁਕਾਵਟ ਖੜ੍ਹੀ ਹੋ ਗਈ।ਕੁਝ ਰਾਜਨੀਤਕ ਪਾਰਟੀਆਂ ਤੇ ਵਪਾਰਕ ਪੱਧਰ ਦੇ ਅਖ਼ਬਾਰ ਹਨ ਜਿਨ੍ਹਾਂ ਵਿਚ ਰਚਨਾਵਾਂ ਛਪਵਾਉਣ ਲਈ ਬਹੁਤ ਜ਼ੋਰ ਅਜ਼ਮਾਈ ਕਰਨੀ ਪੈਂਦੀ ਹੈ।ਵਿਉਪਾਰੀ ਵਰਗ ਵੀ ਪ੍ਰਿੰਟ ਮੀਡੀਆ ਵਿੱਚ ਆ ਕੇ ਅਖ਼ਬਾਰ ਛਾਪਣ ਲੱਗਿਆਂ ਇਨ੍ਹਾਂ ਅਖ਼ਬਾਰਾਂ ਦੇ ਮੁਖੀ ਵੀ ਸਾਹਿਤ ਮਾਫੀਆ ਵਿੱਚੋਂ ਹੀ ਜ਼ਿਆਦਾ ਸਥਾਪਤ ਹੋਏ।

ਅਜਿਹੇ ਅਖ਼ਬਾਰਾਂ ਨੂੰ ਇਸ਼ਤਿਹਾਰਬਾਜ਼ੀ ਨੂੰ ਮੁੱਖ ਰੱਖਦੇ ਹੋਏ ਸਾਹਿਤਕ ਸਮੱਗਰੀ ਨੂੰ ਥਾਂ ਦਿੱਤੀ ਜਾਂਦੀ ਹੈ ਕਿਉਂਕਿ ਅਖਬਾਰ ਉਨ੍ਹਾਂ ਦਾ ਧੰਦਾ ਹੈ। ਮੁੱਕਦੀ ਗੱਲ-ਪਾਠਕੋ ਇਹ ਵਿਚਾਰ ਮੈਂ ਆਪਣੇ ਖ਼ਾਸ ਤਜਰਬੇ ਵਿੱਚੋਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।ਮੈਂ ਦੋ ਕੁ ਅਖ਼ਬਾਰਾਂ ਵਿੱਚ ਬਹੁਤ ਸਾਲਾਂ ਤੋਂ ਛਪ ਰਿਹਾ ਸੀ,ਪਰ ਅੱਜਕੱਲ੍ਹ ਨਹੀਂ ਕਾਰਨ ਤੁਸੀਂ ਸਮਝ ਗਏ ਹੋਵੋਗੇ ਅਜਿਹਾ ਆਪਣੇ ਹਜ਼ਾਰਾਂ ਲੇਖਕਾਂ ਨਾਲ ਹੋਇਆ ਹੈ ਜਿਨ੍ਹਾਂ ਨਾਲ ਮੇਰੇ ਵਿਚਾਰ ਸਾਂਝੇ ਹੁੰਦੇ ਰਹਿੰਦੇ ਹਨ।ਭਾਸ਼ਾ ਵਿਭਾਗ ਵੱਲੋਂ ਇਸ ਵਾਰ ਜੋ ਪੁਰਸਕਾਰ ਦਿੱਤੇ ਗਏ ਹਨ ਉਨ੍ਹਾਂ ਦੀ ਪੈਦਾਇਸ਼ ਕਿੱਥੋਂ ਹੋਈ ਹੋਵੇਗੀ ਮਾਨਯੋਗ ਕੋਰਟ ਫ਼ੈਸਲਾ ਕਰਕੇ ਰੋਕ ਲਗਾ ਦਿੱਤੀ ਹੈ।

ਪਰ ਇਹ ਸੱਚ ਹੈ ਪੰਜਾਬੀ ਜਿੱਥੇ ਵੀ ਜਾਂਦੇ ਹਨ ਝੰਡੇ ਗੱਡਦੇ ਹਨ ਵਿਦੇਸ਼ਾਂ ਵਿੱਚ ਜਾ ਕੇ ਸਾਡੇ ਅਨੇਕਾਂ ਸਾਹਿਤਕ ਯੋਧਿਆਂ ਨੇ ਅਖ਼ਬਾਰ ਚਾਲੂ ਕਰਕੇ ਮਾਂ ਬੋਲੀ ਪੰਜਾਬੀ ਤੇ ਸਾਹਿਤ ਦੀ ਸੇਵਾ ਚਾਲੂ ਕਰ ਦਿੱਤੀ ਉਨ੍ਹਾਂ ਲਈ ਲੇਖਕ ਦਾ ਨਾਮ ਨਹੀਂ ਸਹੀ ਰਚਨਾ ਦੀ ਜ਼ਰੂਰਤ ਹੈ।ਅੱਜ ਵਿਦੇਸ਼ੀ ਅਖ਼ਬਾਰਾਂ ਨੇ ਪੰਜਾਬੀ ਸਾਹਿਤ ਨੂੰ ਠੋਸ ਰੂਪ ਵਿਚ ਸਹਾਇਤਾ ਦਿੰਦੇ ਹੋਏ ਨਵੇਂ ਲੇਖਕ ਪੈਦਾ ਕੀਤੇ ਤੇ ਪੰਜਾਬੀ ਸਾਹਿਤ ਦੇ ਪੂਰੀ ਦੁਨੀਆਂ ਵਿਚ ਝੰਡੇ ਗੱਡ ਦਿੱਤੇ।ਸਾਹਿਤ ਮਾਫੀਆ ਕੁਝ ਵੀ ਕਰ ਲਵੇ ਪਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਹਮੇਸਾ ਤਰੱਕੀ ਵੱਲ ਵਧਦੀ ਰਹੇਗੀ ਜਿਸ ਨਾਲ ਪ੍ਰਚਾਰ ਤੇ ਪ੍ਰਸਾਰ ਤਾਂ ਹੋਵੇਗਾ ਹੀ ਅਨੇਕਾਂ ਉੱਚ ਕੋਟੀ ਦੇ ਇਨਾਮ ਜਿੱਤਣ ਵਾਲੇ ਲੇਖਕ ਪੈਦਾ ਹੋਣਗੇ।ਸਾਹਿਤਕਾਰਾਂ ਨੂੰ ਬੇਨਤੀ ਹੈ ਜੋ ਕਿਤਾਬਾਂ ਛਪਵਾਉਣ ਦੇ ਯੋਗ ਨਹੀਂ ਆਪਣੇ ਅਖ਼ਬਾਰ ਸਾਹਿਤ ਦਾ ਗੜ੍ਹ ਹਨ।

ਚੰਗੀਆਂ ਰਚਨਾਵਾਂ ਲਿਖੋ ਤੇ ਅਖ਼ਬਾਰਾਂ ਨੂੰ ਭੇਜੋ।ਕਿਤਾਬ ਹਰ ਕੋਈ ਲੇਖਕ ਆਪਣੇ ਪੈਸੇ ਤੇ ਆਪਣੇ ਜ਼ੋਰ ਨਾਲ ਕੋਈ ਵੀ ਰਚਨਾ ਛਪਵਾ ਲੈਂਦਾ ਹੈ।ਪਰ ਅਖ਼ਬਾਰ ਸਾਹਿਤ ਲਈ ਇਕ ਝਾਰਨੀ ਹੈ ਜੋ ਰਚਨਾ ਨੂੰ ਵਾਚਣ ਤੋਂ ਬਾਅਦ ਫੇਰ ਛਾਪਦੀ ਹੈ।ਹਰ ਇੱਕ ਲੇਖਕ ਨੂੰ ਪਹਿਲਾਂ ਅਖ਼ਬਾਰਾਂ ਵਿੱਚ ਆਪਣੀਆਂ ਰਚਨਾਵਾਂ ਛਾਪ ਕੇ ਆਪਣਾ ਵਜ਼ਨ ਨਾਪ ਲੈਣਾ ਚਾਹੀਦਾ ਹੈ,ਅਖ਼ਬਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਛਪਦੀਆਂ ਹਨ ਤੇ ਪਾਠਕ ਕਿੰਨੇ ਹੋਣਗੇ ਲੇਖਕ ਦੀ ਪਾਠਕਾਂ ਵਿੱਚ ਜਾਣਕਾਰੀ ਵਧ ਜਾਂਦੀ ਹੈ।ਜੋ ਲੇਖਕ ਅਖਬਾਰ ਦੇ ਝਰਨੇ ਨੂੰ ਪਾਰ ਕਰ ਗਿਆ ਉਹ ਕਿਤਾਬ ਛਪਵਾਉਣ ਦੇ ਵੀ ਯੋਗ ਹੋ ਹੋਵੇਗਾ।ਪੈਸੇ ਦੇ ਬਲ ਤੇ ਆਪਣੇ ਸ਼ੌਕ ਨੂੰ ਪਹਿਲ ਲਾ ਦੇਵੋ ਅਖ਼ਬਾਰ ਤੁਹਾਡੇ ਲਈ ਇਮਤਿਹਾਨੀ ਭਵਨ ਹੈ।ਇਹ ਤਰੀਕਾ ਅਪਣਾ ਕੇ ਦੇਖੋਗੇ ਤਾਂ ਜਲਦੀ ਹੀ ਪਹਿਲੀ ਕਤਾਰ ਦੇ ਲੇਖਕ ਜ਼ਰੂਰ ਬਣ ਜਾਵੋਗੇ ਸ਼ੁਭ ਇੱਛਾਵਾਂ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁੱਲੀ ਕਵਿਤਾ..…!!
Next articleਗੀਤ