(ਸਮਾਜ ਵੀਕਲੀ)
ਕਵੀ ਕੋਲ ਕੁਝ ਨਹੀਂ ਹੁੰਦਾ
ਕਵੀ ਕੋਲ ਤਾਂ ਕਵਿਤਾ ਦੀ
ਐਸੀ ਸ਼ਕਤੀ ਹੁੰਦੀ ਹੈ
ਜਿਸ ਨਾਲ ਉਹ
ਚਿੜੀਆਂ ਨੂੰ ਬਾਜ਼ਾਂ ਨਾਲ ,
ਘੁੱਗੀਆਂ ਨੂੰ ਕਾਵਾਂ ਨਾਲ
ਤੇ ਬੱਕਰੀਆਂ ਨੂੰ ਸ਼ੇਰਾਂ ਨਾਲ
ਲੜਾ ਸਕਦਾ ਹੈ
ਜ਼ਾਤ, ਪਾਤ ਤੇ ਧਰਮ ਦੀਆਂ
ਦੀਵਾਰਾਂ ਨੂੰ ਚਕਨਾਚੂਰ ਕਰਕੇ
ਪਿਆਰ ਦੀ ਠੰਢੀ ਹਵਾ ਦੇ
ਬੁੱਲੇ ਵਗਾ ਸਕਦਾ ਹੈ
ਦੱਬੇ, ਕੁਚਲੇ ਤੇ ਲਿਤਾੜੇ
ਲੋਕਾਂ ਦੇ ਹੱਥਾਂ ’ਚ
ਤਲਵਾਰ ਫੜਾ ਸਕਦਾ ਹੈ
ਜਿਸ ਨਾਲ ਉਹ
ਅਨਿਆਂ ਤੇ ਜ਼ੁੱਲਮ ਵਿਰੁੱਧ ਲੜ ਕੇ
ਜ਼ੁੱਲਮੀ ਰਾਜੇ ਦਾ
ਸਿੰਘਾਸਨ ਹਿਲਾ ਸਕਦੇ ਹਨ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554