ਕੋਵਿਡ-19 ਵੈਕਸੀਨ ਲਗਵਾਉਣ ਨਾਲ ਹੋਣ ਵਾਲੇ ਸਾਈਡ ਇਫੈਕਟ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ)

ਭਾਰਤ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਮਾਹਰ ਲਗਾਤਾਰ ਦੱਸ ਰਹੇ ਹਨ ਕਿ ਇਸ ਮਹਾਂਮਾਰੀ ਨੂੰ ਰੋਕਣ ਦਾ ਸਭ ਤੋਂ ਅਸਰਦਾਰ ਤਰੀਕਾ ਅਬਾਦੀ ਦੇ ਵਧੇਰੇ ਪ੍ਰਤੀਸ਼ਤ ਲੋਕਾਂ ਦੇ ਵੈਕਸੀਨ ਲਗਵਾਉਣਾ ਹੈ। ਸਰਕਾਰ ਦੁਆਰਾ 2 ਤਰ੍ਹਾਂ ਦੀਆਂ ਵੈਕਸੀਨ ਕ੍ਰਮਵਾਰ ਕੋਵੀਸੀਲਡ ਅਤੇ ਕੋਵੈਕਸਿਨ ਪਹਿਲੇ ਪੜਾਅ ਵਿੱਚ 60 ਸਾਲ ਤੋਂ ਉੱਪਰ , ਦੂਸਰੇ ਪੜਾਅ ਵਿੱਚ 45 ਸਾਲ ਤੋਂ ਉੱਪਰ ਅਤੇ ਹੁਣ ਤੀਸਰੇ ਪੜਾਅ ਵਿੱਚ18 ਸਾਲ ਤੋਂ ਉੱਪਰ ਵਿਅਕਤੀਆਂ ਨੂੰ ਮੁਫ਼ਤ ਲਗਾਈਆਂ ਜਾ ਰਹੀਆਂ ਹਨ। ਹੈਲਥ ਕੇਅਰ ਵਰਕਰਾਂ , ਫਰੰਟ ਲਾਈਨ ਵਰਕਰਾਂ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਲਈ ਸ਼ੁਰੂ ਤੋਂ ਹੀ ਪਹਿਲ ਦੇ ਅਧਾਰ ਤੇ ਵੈਕਸੀਨ ਲਗਾਈ ਜਾ ਰਹੀ ਹੈ।

ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਗਏ ਵੈਕਸੀਨ ਕੈਂਪਾਂ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਵੈਕਸੀਨ ਲਗਵਾਈ ਹੈ ਪਰ ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਮੁਲਾਜ਼ਮਾਂ ਦੀ ਹੈ। ਹਾਲੇ ਵੀ ਆਮ ਲੋਕਾਂ ਵੈਕਸੀਨ ਲਗਵਾਉਣ ਲਈ ਵਧੇਰੇ ਉਤਸੁਕ ਨਹੀਂ ਹਨ ਅਤੇ ਇਨ੍ਹਾਂ ਵੈਕਸੀਨਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਅਤੇ ਡਰ ਬਰਕਰਾਰ ਹੈ। ਜਦੋਂ ਕਿ ਕੋਵੀਸੀਲਡ ਅਤੇ ਕੋਵੈਕਸਿਨ ਦੋਨੋਂ ਤਰ੍ਹਾਂ ਦੀਆਂ ਵੈਕਸੀਨਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਨ੍ਹਾਂ ਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਹਨ ਕੇਵਲ ਕੁਝ ਲੋਕਾਂ ਦੇ ਸ਼ਰੀਰ ਵਿੱਚ ਟੀਕਾ ਲਗਵਾਉਣ ਤੋਂ ਬਾਅਦ ਕੁਝ ਲੱਛਣ ਦਿਖਾਈ ਦਿੰਦੇ ਹਨ। ਜਿਵੇਂ ਕਿ ਕੁਝ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਤੋਂ ਬਾਅਦ ਚੱਕਰ ਆਉਣੇ ਜਾਂ ਹਲਕੇ ਬੁਖਾਰ ਦਾ ਅਨੁਭਵ ਹੋ ਸਕਦਾ ਹੈ, ਜਦੋਂ ਕਿ ਕੁਝ ਲੋਕਾਂ ਨੂੰ ਬੂਸਟਰ ਦੀ ਖੁਰਾਕ ਤੋਂ ਬਾਅਦ ਇਸ ਦਾ ਅਨੁਭਵ ਹੁੰਦਾ ਹੈ।

ਮਾਹਰ ਮੰਨਦੇ ਹਨ ਕਿ ਟੀਕੇ ਦੇ ਅਜਿਹੇ ਪ੍ਰਭਾਵਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਪ੍ਰਭਾਵਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਟੀਕਾ ਤੁਹਾਡੇ ਸਰੀਰ ਵਿੱਚ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਤੁਹਾਡੀ ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮਾਹਰ ਇਸ ਨੂੰ ਇਕ ਚੰਗਾ ਲੱਛਣ ਮੰਨਦੇ ਹਨ। ਟੀਕੇ ਲਗਵਾਉਣ ਉਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਫਾਇਦਿਆਂ ਬਾਰੇ ਦੱਸਣ ਉਤੇ ਇਹ ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਉਤੇ ਇਹ ਪ੍ਰਭਾਵ ਨਹੀਂ ਦਿਖੇ ਤਾਂ ਟੀਕਾ ਤੁਹਾਡੇ ਸਰੀਰ ਵਿੱਚ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਮਾਹਰ ਦੱਸਦੇ ਹਨ ਕਿ ਜਾਂਚ ਦੇ ਅੰਕੜਿਆਂ ਅਨੁਸਾਰ ਅੱਧਿਆਂ ਤੋਂ ਵੱਧ ਲਾਭਪਾਤਰੀਆਂ ਦੇ ਕੋਈ ਮਾੜੇ ਪ੍ਰਭਾਵ ਨਜ਼ਰ ਨਹੀਂ ਆਏ ਪਰ ਉਹ ਟੀਕੇ ਲਗਵਾਉਣ ਤੋਂ ਬਾਅਦ 90% ਤੋਂ ਵੱਧ ਸੁਰੱਖਿਅਤ ਹਨ।

ਮਾਹਰ ਮੰਨਦੇ ਹਨ ਕਿ ਟੀਕਾਕਰਨ ਤੋਂ ਬਾਅਦ ਉਨ੍ਹਾਂ ਦੀ ਇਮਿਊਨ ਸਿਸਟਮ ਵੀ ਲੋਕਾਂ ਦੀ ਸਰੀਰਕ ਸਮਰੱਥਾ, ਉਹਨਾਂ ਦੀ ਉਮਰ, ਲਿੰਗ, ਵਾਤਾਵਰਣ, ਪੋਸ਼ਣ, ਜੈਨੇਟਿਕਸ ਆਦਿ ਦੇ ਅਨੁਸਾਰ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕ੍ਰਿਆ ਕਰਦਾ ਹੈ। ਅਜਿਹੀ ਪ੍ਰਤੀਕ੍ਰਿਆ ਨਾ ਸਿਰਫ ਕੋਵਿਡ ਟੀਕੇ ਤੋਂ ਬਾਅਦ ਬਲਕਿ ਫਲੂ ਦੇ ਟੀਕੇ ਤੋਂ ਬਾਅਦ ਵੀ ਵੇਖੀ ਜਾਂਦੀ ਹੈ। ਜੇ ਤੁਹਾਡੇ ਘਰ ਤੁਹਾਡੇ ਬੱਚੇ ਹਨ ਤੇ ਤੁਸੀਂ ਉਨ੍ਹਾਂ ਨੂੰ ਟੀਕਾ ਲਗਵਾਉਣ ਸਮੇਂ ਜ਼ਰੂਰ ਦੇਖਿਆ ਹੋਵੇਗਾ ਕਿ ਟੀਕਾ ਲਗਾਉਣ ਤੋਂ ਬਾਅਦ, ਡਾਕਟਰ ਉਨ੍ਹਾਂ ਨੂੰ ਪੈਰਾਸੀਟਾਮੋਲ ਦੇਣ ਦੀ ਸਲਾਹ ਦਿੰਦਾ ਹੈ। ਦਰਅਸਲ, ਬਹੁਤ ਸਾਰੇ ਟੀਕੇ ਹਨ ਜਿਨ੍ਹਾਂ ਨੂੰ ਲਗਵਾਉਣ ਤੋਂ ਬਾਅਦ ਉਨ੍ਹਾਂ ਦੇ ਕੁਝ ਮਾੜੇ ਪ੍ਰਭਾਵ ਹੋਣ ਦੀ ਸੰਭਾਵਨਾ ਹੁੰਦੀ ਹੈ।

ਇਸ ਲਈ ਡਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਛੇਤੀ ਹੋ ਸਕੇ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਬਚਾਅ ਹੋ ਸਕੇ। ਜੇਕਰ ਤੁਸੀਂ ਟੀਕਾ ਲਗਵਾਉਣ ਤੋਂ ਬਾਅਦ ਬੁਖਾਰ, ਥਕਾਵਟ, ਆਦਿ ਮਹਿਸੂਸ ਕਰਦੇ ਹੋ ਤਾਂ ਪੈਰਾਸਿਟਾਮੋਲ ਦੀ ਗੋਲੀ ਲਓ ਅਤੇ ਆਰਾਮ ਕਰੋ। ਜੇ ਟੀਕਾ ਲਗਾਉਣ ਤੋਂ ਬਾਅਦ ਬਾਂਹ ਵਿਚ ਦਰਦ ਜਾਂ ਸੋਜਸ ਹੈ ਤਾਂ ਇਸ ਦੀ ਠੰਢੀ ਚੀਜ ਨਾਲ ਟਕੋਰ ਕਰੋ।

ਚਾਨਣ ਦੀਪ ਸਿੰਘ ਔਲਖ

ਪਿੰਡ ਗੁਰਨੇ ਖੁਰਦ (ਮਾਨਸਾ)

ਸੰਪਰਕ : 9876888177

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਕਤ ਮਸ਼ਕਰੀ
Next articleਅਰਪਨ ਲਿਖਾਰੀ ਸਭਾ ਦੀ ਮੀਟਿੰਗ ਗੁਰੁ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਿਤ