ਕੋਵਿਡ – 19 ਕਾਰਣ ਕੰਪਨੀਆਂ ਨੇ ਆਕਸੀਜਨ ਦੀ ਸਪਲਾਈ ਰੋਕੀ

ਬਰਕਰਾਰ ਰਹੀ ਸਥਿਤੀ ਤਾਂ  ਇਸ ਵਰ੍ਹੇ ਰੇਲ ਕੋਚ ਬਣਾਉਣ ਦਾ ਟੀਚਾ ਪੂਰਾ ਕਰਨਾ ਅਸੰਭਵ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-   ਕੋਵਿੰਡ-19   ਦੇ ਕਾਰਣ ਦੇਸ਼ ਵਿਚ ਆਈ ਆਕਸੀਜਨ ਦੀ ਕਮੀ ਦੇ ਚੱਲਦੇ  ਕੇਂਦਰ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਦਿੱਤੀ ਜਾਂਦੀ ਆਕਸੀਜਨ ਦੀ ਸਪਲਾਈ ਬੰਦ ਕੀਤੇ ਜਾਣ ਨਾਲ ਰੇਲ ਕੋਚ ਫੈਕਟਰੀ ਕਪੂਰਥਲਾ ਸਮੇਤ ਵੱਡੇ ਉਦਯੋਗਾਂ ਦਾ ਉਤਪਾਦਨ ਠੱਪ ਹੋ ਕੇ ਰਹਿ ਗਿਆ ਹੈ।

ਸੂਤਰਾਂ ਮੁਤਾਬਕ ਰੇਲ ਕੋਚ ਫੈਕਟਰੀ ਜੋ ਰੋਜ਼ਾਨਾ 4 ਤੋਂ 5 ਰੇਲ ਦੇ ਡੱਬੇ ਤਿਆਰ ਕਰਦੀ ਸੀ। ਪਿਛਲੇ ਦਸ ਦਿਨਾਂ ਤੋਂ ਆਕਸੀਜਨ ਦੀ ਘਾਟ ਕਾਰਣ ਰੇਲ ਡੱਬੇ ਤਿਆਰ ਕਰਨ ਦਾ ਕੰਮ  ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਸਮੇਂ ਰੋਜ਼ਾਨਾ 2 ਤੋਂ 3 ਰੇਲ ਡੱਬੇ ਤਿਆਰ ਕੀਤੇ ਜਾ ਰਹੇ ਹਨ। ਪਰ ਵੈਲਡਿੰਗ ਨਾਲ ਤਿਆਰ ਹੋਣ ਵਾਲਾ ਸਾਮਾਨ ਇਨ੍ਹਾਂ ਡੱਬਿਆਂ ਨੂੰ ਨਹੀਂ ਲੱਗ ਰਿਹਾ।  ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਕੋਚ ਫੈਕਟਰੀ ਨੂੰ ਬੱਦੀ, ਫ਼ਰੀਦਾਬਾਦ ਤੇ ਮੁਹਾਲੀ ਦੀਆਂ ਕੰਪਨੀਆਂ ਆਕਸੀਜਨ ਸਪਲਾਈ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਨਾਲ ਰੇਲ ਕੋਚ ਫੈਕਟਰੀ ਹਰ ਵਰ੍ਹੇ ਕੰਟਰੈਕਟ ਕਰਦੀ ਹੈ , ਤੇ ਉਸ   ਦੇ ਮੁਤਾਬਿਕ ਹੀ ਆਰ ਸੀ ਐਫ ਨੂੰ ਵੈਲਡਿੰਗ ਲਈ ਆਕਸੀਜਨ ਮਿਲਦੀ ਹੈ। ਆਰ ਸੀ ਐਫ ਕੋਲ  ਤਿੰਨ ਟਨ ਆਕਸੀਜਨ ਸਟੋਰ ਕਰਨ ਦੀ ਸਮਰੱਥਾ ਹੈ ।

ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਆਕਸੀਜਨ ਦੀ ਘਾਟ ਕਾਰਨ   ਮਰੀਜ਼ਾਂ ਨੂੰ ਆਉਣ ਵਾਲੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਬੀਤੇ ਦਿਨੀਂ ਰੇਲ ਕੋਚ ਫੈਕਟਰੀ ਤੋਂ ਸਪਲਾਈ ਦਿੱਤੀ ਗਈ ਸੀ ਤੇ ਇਸ ਸਮੇਂ ਆਰ ਸੀ ਐੱਫ ਵਿੱਚ ਅੱਧਾ ਟਨ ਦੇ ਕਰੀਬ ਆਕਸੀਜਨ ਮੌਜੂਦ ਹੈ। ਜੋ ਟੈਂਕਰਾਂ ਵਿਚ ਰੱਖਣੀ ਜ਼ਰੂਰੀ ਹੁੰਦੀ ਹੈ। ਆਕਸੀਜਨ ਨਾ ਹੋਣ ਕਾਰਨ ਆਰ ਸੀ ਐਫ ਦੀ ਵਰਕਸ਼ਾਪ ਵਿੱਚ ਵੈਲਡਿੰਗ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ। ਸਿੱਟੇ ਵਜੋਂ ਜਿਹੜੇ ਡੱਬੇ ਤਿਆਰ ਵੀ ਕੀਤੇ ਜਾ ਰਹੇ ਹਨ। ਉਹ ਵੀ ਅੱਧੇ ਅਧੂਰੇ ਹਨ। ਆਰ ਸੀ ਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਜੇਕਰ ਆਕਸੀਜਨ ਦੀ ਕਿੱਲਤ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ  ਇਸ ਵਰ੍ਹੇ ਰੇਲ ਡੱਬੇ ਬਣਾਉਣ ਦਾ ਟੀਚਾ ਪੂਰਾ ਕਰਨਾ ਅਸੰਭਵ ਹੋਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਖੁਸ਼ੀਆਂ ਨਾਲ ਈਦ ਮਨਾਵਾਂ