ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਲਈ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਲਈ ਕਰੋਨਾ ਵਿਰੁੱਧ ਟੀਕਾਕਰਨ ਜਰੂਰ ਕਰਵਾਓ। ਇਹ ਗੱਲ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਜੀ ਵੱਲੋ. ਬੁੱਲੋਵਾਲ ਵਿਖੇ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਚੱਕੋਵਾਲ ਜੀ ਦੀ ਅਗਵਾਈ ਹੇਠ ਆਯੋਜਿਤ ਵਿਸ਼ੇਸ਼ ਟੀਕਾਕਰਨ ਸੈਸ਼ਨ ਦਾ ਉਦਘਾਟਨ ਕਰਨ ਮੌਕੇ ਆਖੀ ਗਈ
ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵੈਕਸੀਨ ਸਿਹਤ ਵਿਭਾਗ ਅਧੀਨ ਸੰਸਥਾਵਾਂ ਵਿੱਚ ਮੁਫਤ ਲਗਾਈ ਜਾ ਰਹੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 250 ਰੁ: ਵਿੱਚ ਲਗਵਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਸਿਹਤ ਵਰਕਰ, ਫਰੰਟ ਲਾਈਨ ਵਰਕਰ, ਪਬਲਿਕ ਡੀÇਲੰਗ ਵਾਲੇ ਵਿਅਕਤੀ ਅਤੇ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀ ਟੀਕਾਕਰਣ ਕਰਾਉਣ ਦੇ ਯੋਗ ਹਨ। ਉਹਨਾਂ ਟੀਕਾਕਰਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾ ਵੱਲ ਧਿਆਨ ਨਾ ਦੇ ਕੇ, ਕਰੋਨਾਂ ਦਾ ਟੀਕਾਕਰਨ ਕਰਵਾ ਕੇ ਬਿਮਾਰੀ ਨੂੰ ਠੱਲ ਪਾਉਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ।ਇਸ ਦੌਰਾਨ ਡਾ. ਬਲਦੇਵ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਟੀਕਾਕਰਨ ਉਪਰੰਤ ਵੀ ਪੰਜ ਉਚਿਤ ਵਿਵਹਾਰਾਂ ਦੀ ਜਰੂਰਤ ਹੈ, ਜਿਵੇਂ ਮਾਸਕ ਦੀ ਸਹੀ ਢੰਗ ਨਾਲ ਵਰਤੋ, ਸਮੇਂ ਸਮੇਂ ਤੇ ਹੱਥ ਸਾਬਣ ਨਾਲ ਧੋਣਾ, ਘੱਟੋ-ਘੱਟ ਹਰੇਕ ਵਿਅਕਤੀ ਤੋਂ 2 ਗਜ ਦੀ ਦੂਰੀ ਬਣਾਈ ਰੱਖਣਾ, ਕੋਈ ਵੀ ਲੱਛਣ ਨਜ਼ਰ ਆਉਣ ਤੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰਨਾ ਅਤੇ ਕੋਵਿਡ-19 ਸੰਕ੍ਰਮਿਤ ਵਿਅਕਤੀ ਦੇ ਸਪੰਰਕ ਵਿੱਚ ਆਉਣ ਉਪਰੰਤ ਆਪਣਾ ਟੈਸਟ ਨੇੜੇ ਦੀ ਸਿਹਤ ਸੰਸਥਾ ਵਿੱਚ ਜਰੂਰ ਕਰਵਾਇਆ ਜਾਵੇ।
ਕਿਉਂਕਿ ਜੇਕਰ ਅਸੀਂ ਖੁਦ ਸੁਰੱਖਿਅਤ ਰਹਾਂਗੇ ਤਾਂ ਹੀ ਦੇਸ਼ ਸੁਰੱਖਿਅਤ ਹੋਵੇਗਾ। ਸੈਸ਼ਨ ਦੇ ਉਦਘਾਟਨ ਮੌਕੇ ਆਰ.ਐਮ.ਓ. ਡਾ. ਸੁੱਖਜੀਤ ਕੌਰ, ਮੈਡੀਕਲ ਅਫ਼ਸਰ ਡਾ. ਮਨਵਿੰਦਰ ਕੌਰ, ਕਰਤਾਰ ਜੋਤੀ ਜਨਤਾ ਹਸਪਤਾਲ ਦੇ ਡਾ. ਜੋਤੀਰਸ਼ਪਾਲ ਸਿੰਘ, ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ, ਬੀ.ਈ.ਈ. ਰਮਨਦੀਪ ਕੌਰ, ਏ.ਐਨ.ਐਮ. ਮਨਿੰਦਰ ਕੌਰ ਤੇ ਜਸਵਿੰਦਰ ਕੌਰ, ਮੇਲ ਵਰਕਰ ਕੁਲਦੀਪ ਕੁਮਾਰ, ਰਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਸਨੀ ਮੈਡੀਕਲ ਸਟੋਰ ਤੋਂ ਮਨਜੀਤ ਸਿੰਘ, ਗਰਾਮ ਪੰਚਾਇਤ ਬੁੱਲੋਵਾਲ ਤੋਂ ਸਰਪੰਚ ਸੋਮਾ ਰਾਣੀ, ਪ੍ਰਦੀਪ ਸਿੰਘ, ਸ਼੍ਰੀ ਰਵਿੰਦਰਪਾਲ ਸਿੰਘ ਰਾਣਾ, ਸ਼੍ਰੀ ਭੂਪਿੰਦਰ ਸਿੰਘ, ਸ਼੍ਰੀ ਨਿਰਮਲ ਸ਼ਾਹ ਜੀ, ਸ਼੍ਰੀ ਅਵਤਾਰ ਸਿੰਘ ਢੇਰੀ, ਪਿੰਡ ਦੀ ਆਸ਼ਾ ਵਰਕਰਾਂ ਅਤੇ ਪਿੰਡ ਦੇ ਹੋਰ ਪਤਵੰਤੇ ਸ਼ਾਮਿਲ ਹੋਏ।