ਕੋਈ ਵੀ ਮਸਲਾ ਬੰਬਾਂ ਨਾਲ ਨਹੀਂ ਬਲਕਿ ਆਪਸੀ ਗੱਲਬਾਤ ਰਾਹੀਂ ਹੀ ਹੱਲ ਹੁੰਦਾ ਹੈ

ਪ੍ਰਧਾਨ ਸਲੀਮ ਸੁਲਤਾਨੀ

ਅਪੱਰਾ(ਸਮਾਜ ਵੀਕਲੀ)- ਅੱਜ ਮੈਂਸੰਜਰ ਆਫ ਪੀਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਲੀਮ ਸੁਲਤਾਨੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨ ਤੋਂ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਲੜਾਈ  ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਜਿਸ ਵਿਚ ਦੋਵਾ ਪਾਸਿਆਂ ਵਲੋ ਮਿਜ਼ਾਈਲ ਬੰਬਾਂ ਦੀ ਵਰਤੋ ਹੋਣ ਕਰਕੇ ਹੈ, ਓਥੇ ਨਿਰਦੋਸ਼ ਲੋਕ ਵੀ ਮਰ ਗਏ ਹਨ ਇਹ ਬਹੁਤ ਦੁੱਖ ਦੀ ਗੱਲ ਹੈ  ਕਿ ਜਿੱਥੇ ਇਕ ਪਾਸੇ ਦੁਨੀਆ ਭਰ ਦੇ ਸਾਰੇ ਦੇਸ਼ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਨ ਤੇ ਮਨੁੱਖਤਾ ਲਈ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਹਨ, ਓਥੇ ਹੀ ਇਹ ਘਟਨਾ ਮਨੁੱਖਤਾ ਦੇ ਉਲਟ ਹੈ!  ਅਤੇ ਸਲੀਮ ਸੁਲਤਾਨੀ ਨੇ ਕਿਹਾ ਕਿ ਉਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਓਹ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਓਣ ਤਾ ਜੋ  ਉਥੇ ਹੋਰ ਨਿਰਦੋਸ਼ ਲੋਕਾ ਨੂੰ ਮਾਰੇ ਜਾਣ ਤੋ ਬਚਾਇਆ ਜਾ ਸਕੇ ਕਿਓ ਕਿ ਭਾਰਤ ਨੇ ਹਮੇਸ਼ਾ ਹੀ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਅੱਗੇ ਵਧਕੇ ਕੰਮ ਕੀਤਾ ਹੈ!  ਨਾਲ ਹੀ ! ਉਨ੍ਹਾਂ ਕਿਹਾ ਕਿ ਕੋਈ ਵੀ ਮਸਲਾ ਬੰਬਾਂ ਜਾ ਮਿਜਾਇਲਾ ਨਾਲ ਨਹੀਂ ਬਲਕਿ ਵਿਚਾਰ ਵਟਾਂਦਰੇ ਅਤੇ ਆਪਸੀ ਗੱਲਬਾਤ ਰਾਹੀਂ ਹੀ ਹੱਲ ਹੁੰਦਾ ਹੈ।

Previous article‘Racial disparities persist in US Covid vax campaign’
Next articleਪਿੰਡ ਚੱਕ ਭਾਈ ਕਾ ’ਚ ਰਾਤ ਨੂੰ ਫਿਰਦੀ ਮੰਦ-ਬੁੱਧੀ ਲੜਕੀ ਨੂੰ ਪੁਚਾਇਆ ਸਰਾਭਾ ਆਸ਼ਰਮ