(ਸਮਾਜ ਵੀਕਲੀ)
ਕੋਇਲ ਕਾਲੀ-ਕਾਲੀ ਏ,
ਬੜੀ ਹੀ ਕਰਮਾਂ ਵਾਲੀ ਏ।
ਸਾਵਣ ਰੁੱਤੇ ਪੰਜਾਬ ਚੁ ਆਵੇ,
ਮਿੱਠੇ-ਮਿੱਠੇ ਗੀਤ ਸੁਣਾਉਂਦੀ ਹੈ ।
ਕੂ-ਕੂ ਦੀ ਰੱਟ ਲਾਉਂਦੀ ਕੋਇਲ,
ਸਭਦੇ ਮਨ ਨੂੰ ਭਾਉਂਦੀ ਹੈ।
ਮਿੱਠੇ ਫ਼ਲ ਇਹ ਚੁਣ-ਚੁਣ ਖਾਂਦੀ,
ਜਿੱਥੇ ਜਾਂਦੀ ਆਉਂਦੀ ਹੈ।
ਬਾਗਾਂ ਦੇ ਵਿੱਚ ਰੌਣਕ ਲੱਗਦੀ,
ਜਦ ਇਹ ਗੀਤ ਸੁਣਾਉਂਦੀ ਹੈ।
ਕਾਂ ਦੇ ਆਲੵਣੇ, ਚੁ ਰੱਖਕੇ ਆਂਡਾ,
ਕਾਂ ਤੋਂ ਸੇਵਾ ਕਰਾਉਂਦੀ ਹੈ।
ਕਾਂ ਤੋਂ ਕੋਇਲ ਚੁਸਤ ਬੜੀ ਏ,
ਕਾਂ ਨੂੰ ਸਬਕ ਸਿਖਾਉਂਦੀ ਹੈ।
ਕਾਂ ਹੀ ਇਸਦਾ ਬੱਚਾ ਪਾਲੇ,
ਕਾਂ ਨੂੰ ਪੜ੍ਹਨੇ ਪਾਉਂਦੀ ਹੈ।
ਕੋਇਲ, ਕਾਂ ਨੂੰ ਕਰੇ ਚਹੇਡਾਂ,
ਸੰਦੀਪ ਇਹ ਹਰ ਸਾਲ ਆਉਂਦੀ ਹੈ
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017