ਕੈਪਟਨ ਦੇ ਹੱਕ ਵਿੱਚ ਸ਼ੁਰੂ ਹੋਈ ਪੋਸਟਰ ਵਾਰ

ਕੈਪਸ਼ਨ-ਵਿਧਾਇਕ ਚੀਮਾ ਵੱਲੋਂ 2022 ਕੈਪਟਨ ਦੁਬਾਰਾ ਦੀ ਆਵਾਜ਼ ਬੁਲੰਦ ਕਰਦੇ ਹੋਰਡਿੰਗ ਬੋਰਡ

ਵਿਧਾਇਕ ਚੀਮਾ ਵੱਲੋਂ 2022 ਕੈਪਟਨ ਦੁਬਾਰਾ ਦੀ ਆਵਾਜ਼ ਬੁਲੰਦ ਕਰਦੇ ਹੋਰਡਿੰਗ ਬੋਰਡ ਲੱਗਣੇ ਸ਼ੁਰੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦੇ ਵਿਚ ਜਿਥੇ ਹਾਈ ਕਮਾਂਡ ਨੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਵਿਚਲਾ ਰਸਤਾ ਲੱਭਣਾ ਸ਼ੁਰੂ ਕਰ ਦਿੱਤਾ ਹੈ। ਪ੍ਰੰਤੂ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਭਾਰੀ ਪੈਂਦੇ ਦਿਖ ਰਹੇ ਹਨ ਅਤੇ ਕੈਪਟਨ ਦੇ ਸਾਥੀ ਵਿਧਾਇਕ ਹੁਣ ਕੈਪਟਨ ਦੇ ਹੱਕ ਵਿੱਚ ਪੋਸਟਰ ਵਾਰ ਕਰ ਰਹੇ ਹਨ। ਇਸੇ ਹੀ ਕਡ਼ੀ ਦੇ ਤਹਿਤ ਸੁਲਤਾਨਪੁਰ ਲੋਧੀ ਵਿੱਚ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਜੋ ਕਿ ਪਹਿਲਾਂ ਵੀ ਕੈਪਟਨ ਦੇ ਹੱਕ ਚ ਟਵੀਟ, ਸਾਥੀ ਵਿਧਾਇਕਾਂ ਨਾਲ ਮੀਟਿੰਗ ਕਰ ਮੀਡੀਆ ਵਿੱਚ ਬਿਆਨਬਾਜ਼ੀ ਕਰ ਕੈਪਟਨ ਦਾ ਸਮਰਥਨ ਕਰ ਚੁੱਕੇ ਹਨ।

ਹਲਕੇ ਸੁਲਤਾਨਪੁਰ ਲੋਧੀ ਵਿਚ ਵੀ ਵੱਡੇ ਵੱਡੇ ਪੋਸਟਰ ਹੋਰਡਿੰਗ ਬਣਾ ਕੇ ਉਸ ਤੇ 2022 ਕੈਪਟਨ ਦੁਬਾਰਾ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਹੈ । ਜੋ ਕਿ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਿਸ ਪ੍ਰਕਾਰ ਪੋਸਟਰ ਵਾਰ ਵਧ ਰਹੀ ਹੈ । ਉਸੇ ਹੀ ਤਰ੍ਹਾਂ ਹਾਈ ਕਮਾਂਡ ਤੇ ਵੀ ਦਬਾਅ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਨਵਤੇਜ ਸਿੰਘ ਚੀਮਾ ਦੇ ਨਿਵਾਸ ਅਸਥਾਨ ਤੇ ਹੋਈ ਕਾਂਗਰਸ ਦੇ 5 ਵਿਧਾਇਕਾਂ ਦੀ ਡਿਨਰ ਡਿਪਲੋਮੈਸੀ ਵਿਚ ਵੀ ਸੰਕੇਤ ਮਿਲੇ ਸਨ , ਕਿ ਕਿਸੇ ਨਵੀਂ ਰਣਨੀਤੀ ਤੇ ਕੰਮ ਹੋ ਰਿਹਾ ਹੈ। ਜਿਸ ਦੀ ਪੁਸ਼ਟੀ ਹੁਣ ਇਹ ਪੋਸਟਰ ਵਾਰ ਤੋਂ ਹੋ ਰਹੀ ਹੈ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਵਿਖੇ ਲੇਖ ਮੁਕਾਬਲੇ ਕਰਵਾਏ ਗਏ
Next articleਖੜਗੇ ਕਮੇਟੀ ਵੱਲੋਂ ਰਿਪੋਰਟ ਤਿਆਰ