ਕੈਂਠੇ ਵਾਲਿਆ

(ਸਮਾਜ ਵੀਕਲੀ)

ਨੱਚ ਨੱਚ ਪਾਉਣੀ ਮੈਂ ਧਮਾਲ ਵੇ,
ਕੈਂਠੇ ਵਾਲਿਆ ਗੱਭਰੂਆ।
ਸੱਗੀਫੁੱਲ ਵਾਲ਼ੀ ਨੱਚੂ ਨਾਲ਼ ਵੇ।
ਕੈਂਠੇ ਵਾਲਿਆ ਗੱਭਰੂਆ।

ਭਾਬੋ ਦੇ ਪਿਆਰੇ ਅੱਜ
ਦਿਓਰ ਦਾ ਵਿਆਹ ਐ।
ਨੱਚ ਨੱਚ ਮੇਲਣਾ ਨੇ
ਪਾ ਦਿੱਤਾ ਗਾਹ ਐ।
ਘਰ ਖੁਸ਼ੀਆਂ ਲੈ ਆਇਆ ਏ ਸਿਆਲ਼ ਵੇ।
ਕੈਂਠੇ…………………

ਆਈਆਂ ਮੁਟਿਆਰਾਂ ਘਰ
ਘੋੜੀਆਂ ਨੇ ਗਾਉਂਦੀਆਂ।
ਖੁਸ਼ੀ ਦੇ ਗੀਤ ਗਾਉਂਦੀਆਂ ਤੇ
ਢੋਲਕ ਵਜਾਉਂਦੀਆਂ।
ਭੂਆ ਵਿਰਸੇ ਦਾ ਰੱਖਦੀ ਖਿਆਲ ਵੇ।
ਕੈਂਠੇ……………………

ਜਾਗੋ ਚੁੱਕ ਸਿਰ ਉੱਤੇ,
ਗੇੜਾ ਪਿੰਡ ਲਾਉਂਣਾ ਏਂ।
ਡੀਜੇ ਉੱਤੇ ਗੀਤ
ਬੈਂਸ ਬੈਂਸ ਦਾ ਲਵਾਉਂਣਾ ਏਂ।
ਪਾਕੇ ਭੰਗੜਾ ਤੂੰ ਕਰਦੇ ਕਮਾਲ ਵੇ।
ਕੈਂਠੇ……………….……………

ਗਿੱਧੇ ਵਿੱਚ ਬੋਲੀ
ਤੇਰਾ ਨਾ ਲੈਕੇ ਪਾਈ ਮੈਂ।
ਬਾਬਲ ਮੇਰੇ ਨੇ ਢੋਲਾ
ਤੇਰੇ ਨਾ ਵਿਆਈ ਮੈਂ।
ਬੜਾ ਜੱਚਦਾ ਏਂ ਸੱਚੀਂ ਧਾਲੀਵਾਲ ਵੇ।
ਕੈਂਠੇ…………………………

ਧੰਨਾ ਧਾਲੀਵਾਲ 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਦੀ ਪੋਤਾ
Next articleਕੋਰੜਾ ਛੰਦ ( ਰੇਡੀਓ )