ਕੇਸਰੀ ਕਬਿੱਤ ਛੰਦ

(ਸਮਾਜ ਵੀਕਲੀ)

ਦੋਸਤੀ ‘ਚ ਖਾਰ ਮਾੜੀ,
ਵੈਰੀ ਨਾਲ ਹਾਰ ਮਾੜੀ,
ਡਾਢਿਆਂ ਦੀ ਮਾਰ ਮਾੜੀ।
ਆਉਂਦੇ ਇਹ ਰਾਸ ਨਾ।

ਝੂਠਿਆਂ ਦੇ ਵਾਹ ਪੈਣਾ,
ਮਾੜਿਆਂ ਦੇ ਰਾਹ ਪੈਣਾ,
ਘਰ ਵਿੱਚ ਗਾਹ ਪੈਣਾ।
ਆਉਂਦੇ ਇਹ ਰਾਸ ਨਾ।

ਨਸ਼ਿਆਂ ਦੇ ਆਦੀ ਹੋਣਾ,
ਧੰਨ ਬਰਬਾਦੀ ਹੋਣਾ,
ਦਾਜ ਮੰਗ ਸ਼ਾਦੀ ਹੋਣਾ,
ਆਉਂਦੇ ਇਹ ਰਾਸ ਨਾ।

ਘਰਾਂ ਦੀ ਲੜਾਈ ਮਾੜੀ,
ਖ੍ਰੀਦ ਦੀ ਪੜ੍ਹਾਈ ਮਾੜੀ,
ਠੱਗੀ ਦੀ ਚੜ੍ਹਾਈ ਮਾੜੀ,
ਆਉਂਦੇ ਇਹ ਰਾਸ ਨਾ।

ਪੈਸਿਆਂ ਦੀ ਦੌੜ ਮਾੜੀ,
ਖੇਤਾਂ ਲਈ ਔੜ ਮਾੜੀ,
ਛੋਟੇ ਘਰੀਂ ਸੌੜ ਮਾੜੀ।
ਆਉਂਦੇ ਇਹ ਰਾਸ ਨਾ।

ਭਾਈਆਂ ਦੀ ਭੇੜ ਬੁਰੀ,
ਕੱਪੜੇ ਦੀ ਦੇੜ੍ਹ ਬੁਰੀ,
ਘਰਾਂ ਲਈ ਤੇੜ ਬੁਰੀ,
ਆਉਂਦੇ ਇਹ ਰਾਸ ਨਾ।

ਹੱਸ ਹੱਸ ਬੋਲੀ ਜਾਣਾ,
ਕੁੱਫਰ ਵੀ ਤੋਲੀ ਜਾਣਾ,
ਜ਼ਹਿਰ ਵੀ ਘੋਲੀ ਜਾਣਾ।
ਆਉਂਦੇ ਇਹ ਰਾਸ ਨਾ।

ਦੂਜੇ ਨਾਲ ਵੈਰ ਹੋਣਾ,
ਦੁੱਖ ਵਿੱਚ ਗੈਰ ਹੋਣਾ,
ਸਿੱਖੇ ਬਿਨ੍ਹਾਂ ਤੈਰ ਹੋਣਾ,
ਆਉਂਦੇ ਇਹ ਰਾਸ ਨਾ।

ਜਸਵੰਤ ਕੌਰ ਕੰਗ ਬੈਂਸ
ਲੈਸਟਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤ ਦੇ ਜਿਊਣ ਤੱਕ !
Next articleਕਵਿਤਾ