(ਸਮਾਜ ਵੀਕਲੀ): ਕੇਜਰੀਵਾਲ ਦੀ ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਹੋਣ ਵਾਲੀ ਰੈਲੀ ਇਤਿਹਾਸਕ ਸਿੱਧ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਵੱਲੋਂ ਪੱਟੀ ਦੇ ਵਾਰਡ ਨੰਬਰ 10 ਚ ਵਿਪਨ ਕੁਮਾਰ ਤੇ ,19 ਚ ਗੁਰਪਰਿੰਦਰ ਸਿੰਘ ਦੀ ਅਗਵਾਈ ਹੇਠ ਵਰਕਰਾਂ ਨੂੰ ਬਾਘਾਪੁਰਾਣਾ ਪੁਜਣਲਾਮਬੰਦ ਕਰਨ ਲਈ ਮੀਟਿੰਗ ਦੌਰਾਨ ਕੀਤਾ ਉਹਨਾਂ ਕਿਹਾ ਕਿ 21 ਨੂੰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਬਾਘਾ ਪੁਰਾਣਾ ਵਿਖੇ ਕਿਸਾਨੀ ਅੰਦੋਲਨ ਤੇ ਦਿੱਲੀ ਦੇ ਸੰਯੁਕਤ ਕਿਸਾਨ ਮੋਰਚੇ ਨੂੰ ਪੂਰਨ ਹਿਮਾਇਤ ਲਈ ਕਿਸਾਨ ਮਹਾਂ ਸੰਮੇਲਨ ਚ ਪਹੁੰਚ ਰਹੇ ਹਨ ।
ਭੁੱਲਰ ਨੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਫੇਰੀ ਨੂੰ ਲੈ ਕੇ ਲੋਕਾਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਲੋਕ ਦਿੱਲੀ ਮਾਡਲ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਨ ਪੰਜਾਬ ਚ ਆਪ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ ਭੁੱਲਰ ਨੇ ਭਰੋਸਾ ਦਿਵਾਇਆ ਕਿ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਦਿੱਲੀ ਵਰਗੀਆਂ ਸਾਰੀਆਂ ਸਹੂਲਤਾਂ ਪੰਜਾਬ ਵਿਚ ਲਾਗੂ ਕੀਤੀਆਂ ਜਾਣਗੀਆਂ । ਹਲਕਾ ਪੱਟੀ ਦੇ ਸਮੂਹ ਸਰਕਲ ਇੰਚਾਰਜਾਂ ਤੇ ਵਲੰਟੀਅਰ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆ ਹਨ ਤੇ ਸਾਰੇ ਸਾਥੀ ਕਿਸਾਨ ਮਹਾਂ ਸੰਮੇਲਨ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਚ ਲੋਕਾਂ ਨੂੰ ਨਾਲ ਲੈਕੇ ਵੱਡੀ ਗਿਣਤੀ ਵਿਚ ਬਾਘਾ ਪੁਰਾਣਾ ਪੁੱਜਣਗੇ ।
ਇਸ ਮੌਕੇ ਤੇ ਹਾਜ਼ਰ ਕੌਂਸਲਰ ਕੁਲਵੰਤ ਕਲਸੀ 6ਵਾਰਡ ਗੁਰਪਿੰਦਰ ਸਿੰਘ ਗੁਰਪ੍ਰੀਤ ਸਿੰਘ ਭੁੱਲਰ ਜਗਜੀਤ ਸਿੰਘ ਬੁਰਜ ਜਗਜੀਤ ਸਿੰਘ ਸੁਹਾਵਾ ਸੂਬੇਦਾਰ ਗਿਆਨ ਸਿੰਘ ਵਿਪਨ ਕੁਮਾਰ ਹਰਪ੍ਰੀਤ ਸਿੰਘ ਹਰਜੀਤ ਸਿੰਘ ਗੁਰਜੀਤ ਸਿੰਘ ਜੋਰਾ ਸਿੰਘ ਹਰਿੰਦਰਪਾਲ ਸਿੰਘ ਕਸ਼ਮੀਰ ਸਿੰਘ, ਦਿਲਬਾਗ ਸਿੰਘ ਫੌਜੀ ਰੱਤਾ ਗੁੱਦਾ ਆਦਿ ਹਾਜ਼ਰ ਸਨ।