ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰ ਨੇ ਈਥਨੌਲ ਅਤੇ ਬਾਇਓ-ਡੀਜ਼ਲ ਦੇ ਮਿਸ਼ਰਣ ਤੋਂ ਬਗੈਰ ਵੇਚੇ ਜਾਣ ਵਾਲੇ ਪੈਟਰੋਲ ਅਤੇ ਡੀਜ਼ਲ ‘ਤੇ 2 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਗਾਉਣ ਦੇ ਫੈਸਲੇ ਨੂੰ ਕ੍ਰਮਵਾਰ ਮਹੀਨੇ ਤੇ 6 ਮਹੀਨਿਆਂ ਲਈ ਟਾਲ ਦਿੱਤਾ ਹੈ। ਸਰਕਾਰ ਨੇ ਇਹ ਕਦਮ ਉਦਯੋਗ ਭਾਈਚਾਰੇ ਨੂੰ ਹੋਰ ਸਮਾਂ ਦੇਣ ਦੀ ਕਵਾਇਦ ਵਜੋਂ ਚੁੱਕਿਆ ਹੈ। ਵਿੱਤ ਮੰਤਰਾਲੇ ਨੇ ਦੇਰ ਰਾਤ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਪੈਟਰੋਲ ’ਤੇ ਵਾਧੂ ਐਕਸਾਈਜ਼ ਡਿਊਟੀ ਹੁਣ 1 ਨਵੰਬਰ 2022 ਤੋਂ, ਜਦ ਕਿ ਡੀਜ਼ਲ ’ਤੇ ਪਹਿਲੀ ਅਪਰੈਲ 2023 ਤੋਂ ਲਾਗੂ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly