ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਹੀਂ ਰਹੇ, ਬਿਮਾਰੀ ਤੋਂ ਸਨ ਪੀੜਤ

ਨਵੀਂ ਦਿੱਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਲੋਕ ਜਨਸ਼ਤੀ ਪਾਰਟੀ ਦੇ ਸਰਪ੍ਰਸਤ ਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ (74) ਦਾ ਦਿੱਲੀ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਪੰਜ ਦਹਾਕਿਆਂ ਤੋਂ ਦੇਸ਼ ਦੀ ਸਿਆਸਤ ‘ਚ ਸਰਗਰਮ ਸਨ ਤੇ ਦੇਸ਼ ਦੇ ਸਿਰਕੱਢ ਦਲਿਤ ਆਗੂ ਸਨ। ਪਾਰਟੀ ਦੇ ਪ੍ਰਧਾਨ ਚਿਰਾਗ਼ ਪਾਸਵਾਨ ਨੇ ਟਵੀਟ ਕਰਦਿਆਂ ਲਿਖਿਆ, ‘ਪਿਛਲੇ ਕਈ ਦਿਨਾਂ ਤੋਂ ਮੇਰੇ ਪਾਪਾ ਦਾ ਇਲਾਜ ਚੱਲ ਰਿਹਾ ਸੀ। ਸ਼ਨਿਚਰਵਾਰ ਨੂੰ ਉਨ੍ਹਾਂ ਦੇ ਦਿਲ ਦਾ ਆਪ੍ਰਰੇਸ਼ਨ ਵੀ ਕੀਤਾ ਗਿਆ ਸੀ। ਪਰ ਉਹ ਸਾਨੂੰ ਛੱਡ ਕੇ ਚਲੇ ਗਏ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਜੋ ਸਾਡੇ ਸੰਘਰਸ਼ ਦੇ ਦਿਨਾਂ ‘ਚ ਸਾਡੇ ਨਾਲ ਰਹੇ। ਮਿਸ ਯੂ ਪਾਪਾ’।

Previous articleਐਕਸਪ੍ਰੈਸ ਵੇਅ ਨਾਲ ਸੰਬੰਧਿਤ ਕਮੇਟੀ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੂਰੀ ਹਮਾਇਤ।
Next articleਕੜੇ ਸੰਘਰਸ਼ ਉਪਰੰਤ ਸੜਕ ਵਿਚਕਾਰ ਖੂਨੀ ਟੋਏ ਦੀ ਹੋਈ ਮੁਰੰਮਤ ਵਜੋਂ ਲੋਕਾਂ ਬਣਾਏ ਜੇਤੂ ਨਿਸ਼ਾਨ – ਅਸ਼ੋਕ ਸੰਧੂ ਨੰਬਰਦਾਰ