ਕੁੱਟਮਾਰ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਕਾਰਵਾਈ ਹੋਵੇ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਕੁਝ ਭਾਜਪਾ ਆਗੂ ‘ਸੱਤਾ ਦੇ ਨਸ਼ੇ ਵਿਚ ਚੂਰ’ ਹੋ ਕੇ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ? ਟਵਿੱਟਰ ’ਤੇ ਗਾਂਧੀ ਨੇ ਕਿਹਾ ਕਿ ਇਕ ਨੇ ਕ੍ਰਿਕਟ ਬੈਟ ਤੇ ਦੂਜੇ ਨੇ ਲਾਠੀ ਨਾਲ ਮੁਲਾਜ਼ਮ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਦੀ ਟਿੱਪਣੀ ਭਾਜਪਾ ਸੰਸਦ ਮੈਂਬਰ ਰਾਮ ਸ਼ੰਕਰ ਕਥੇਰੀਆ ਦੇ ਸਹਿਯੋਗੀਆਂ ਵੱਲੋਂ ਸ਼ਨਿਚਰਵਾਰ ਨੂੰ ਹਵਾ ਵਿਚ ਫਾਇਰ ਕਰਨ ਦੇ ਮੱਦੇਨਜ਼ਰ ਆਈ ਹੈ। ਉਨ੍ਹਾਂ ਕਿਹਾ ਕਿ ਟੌਲ ਪੋਸਟ ਤੇ ਵੀ ਮੁਲਾਜ਼ਮਾਂ ਨੂੰ ਕੁੱਟਿਆ ਗਿਆ। ਕਾਂਗਰਸੀ ਆਗੂ ਨੇ ਆਪਣੀ ਟਿੱਪਣੀ ਵਿਚ ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਆ ਤੇ ਉੱਤੇ ਵੀ ਨਿਸ਼ਾਨਾ ਸਾਧਿਆ।

Previous articleਮਾਮੂਲੀ ਗੱਲੋਂ ਝਗੜੇ ’ਚ ਸਾਬਕਾ ਇੰਸਪੈਕਟਰ ਦੀ ਮੌਤ
Next articleRahul to visit Amethi on July 10