(ਸਮਾਜ ਵੀਕਲੀ)
ਅੰਨ ਦਾਤੇ ਦੀ
ਹੋਂਦ ਦਾ ਸਵਾਲ ਹੈ-
ਤੇਰੀ ਥਾਲੀ ਵਿਚ ਪਈ
ਰੋਟੀ ਬਚਾਉਣ ਦਾ ਸਵਾਲ ਹੈ
ਇਹ ਲੋਕ ਅੰਦੋਲਨ ਹੈ
ਅਣਖ ਦਾ ਸਵਾਲ ਵੀ ਹੈ
ਅਜੇ ਤੱਕ ਵੀ – ਸੰਘਰਸ਼ ਤੋਂ
ਬਾਹਰ ਬੈਠਣ ਵਾਲੇ
ਜੋ ਵੀ ਕਰ ਸਕਦੈਂ – ਕਰ !!
ਜੇ ਬੋਲ ਸਕਦੈਂ – ਤਾਂ ਬੋਲ
ਲਿਖ ਸਕਦੈਂ – ਤਾਂ ਲਿਖ
ਗਾ ਸਕਦੈਂ ਤਾਂ – ਗਾ
ਸੇਵਾ ਕਰ ਸਕਦੈਂ -ਸੇਵਾ ਕਰ
ਖੂਨੀ ਗਿਰਝਾਂ ਭੌਂਦੀਆਂ ਨੇ
ਇਨ੍ਹਾਂ ‘ਭੌਕਦੀਆਂ’ ਗਿਰਝਾਂ ਤੋਂ
ਮੋਰਚਿਆਂ ਦੀ ਰਾਖੀ ਕਰ
ਮਨੁੱਖਤਾ ਦਾ ਅੰਗ ਹੋਣ ਦੇ ਨਾਤੇ
ਕੁੱਝ ਤਾਂ ਕਰ, ਕੁੱਝ ਤਾਂ ਕਰ !!
ਅੱਜ ‘ਤੇ ਨਿਗ੍ਹਾ ਰੱਖ
ਇਸ ਤਰ੍ਹਾਂ, ਤੇਰਾ ਆਉਣ ਵਾਲਾ ਕੱਲ੍ਹ
ਰੋਸ਼ਨ ਹੋਵੇਗਾ।
ਜੀਊਂਦੇ ਰਹਿਣਾ ਹੈ
ਤਾਂ ਕੁੱਝ ਕਰ ।
ਕੇਹਰ ਸ਼ਰੀਫ਼