(ਸਮਾਜ ਵੀਕਲੀ)
ਚੁੱਪ ਚੁੱਪ ਤੂੰ ਰਹਿਨੀ ਏ
ਨਾ ਕੁੱਝ ਕਹਿਨੀ ਏ
ਕੁੜੀਏ ਮਰਜਾਣੀਏ
ਕਿਉਂ ਦੁਖੜੇ ਸਹਿਨੀ ਏ ;
ਕੈਸੇ ਤੂੰ ਲੇਖ
ਲਿਖਾ ਕੇ ਆਉਨੀ ਏ
ਕੁੱਝ ਮਿਲਦੇ ਦਰਦ ਤੈਨੂੰ
ਕੁੱਝ ਆਪ ਨੂੰ ਕਮਾਉਨੀ ਏ ;
ਕੁੱਝ ਲਈ ਬਣ
ਬੇਦਰਦ ਆਉਨੀ ਏ
ਬੁਹਤਿਆ ਦਾ ਤੂੰ
ਦਰਦ ਵਡਾਉਨੀ ਏ ;
ਕਰਦੀ ਅਰਦਾਸਾਂ ਨਿੱਤ
ਪੀਰ ਮਨਾਉਨੀ ਏ
ਘਰ ਅਪਣੇ ਦੀ
ਖੈਰ ਮਨਾਉਨੀ ਏ ;
ਵੱਡੇ ਤੋਂ ਵੱਡਾ
ਦੁੱਖ ਸਹਿਨੀ ਏ
ਕਦੇ ਨਿੱਕੀ ਝਰੀਟ ਤੇ
ਰੋ ਬਹਿਨੀ ਏ ;
ਪਵਿੱਤਰ ਪਾਣੀ ਵਰਗਾ
ਮਨ ਬਣਾਉਨੀ ਏ
ਵੱਡਾ ਰਾਜ ਵੀ ਤੂੰ
ਦਿਲ ਚ ਦਫਨਾਉਨੀ ਏ ;
ਕਮਲੀ ਜੀ ਬਣ
ਖੁਆਬਾਂ ਵਿੱਚ ਰਹਿਨੀ ਏ
ਟੁੱਟਦੇ ਜਦ ਸੁਪਨੇ
ਤਾਂ ਪੀੜਾਂ ਕਿ ਸਹਿਨੀ ਏ ;
ਚੁੱਪ ਚੁੱਪ ਤੂੰ ਰਹਿਨੀ ਏ
ਨਾ ਕੁੱਝ ਕਹਿਨੀ ਏ
ਕੁੜੀਏ ਮਰਜਾਣੀਏ
ਕਿਉਂ ਦੁਖੜੇ ਸਹਿਨੀ ਏ ।।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211