ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸਾਇੰਸ ਟੀਚਰਜ ਐਸੋਸੀਏਸ਼ਨ ਕਪੂਰਥਲਾ ਬਲਾਕ ਦੀ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਜਿਲਾ ਜਨਰਲ ਸਕੱਤਰ ਨਰਿੰਦਰ ਪ੍ਰਾਸ਼ਰ ਦੀ ਅਗਵਾਈ ਹੇਠ ਹੋਈ। ਨਰਿੰਦਰ ਪ੍ਰਾਸ਼ਰ ਨੇ ਸੂਬਾ ਕਮੇਟੀ ਵੱਲੋਂ ਪਾਸ ਹੋਏ ਮਤਿਆਂ ਬਾਰੇ ਜਾਣਕਾਰੀ ਦਿੱਤੀ ।ਇਸ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਲਗਾਈਆਂ ਜਾ ਰਹੀਆਂ ਬੀ ਐਲ ਓ ਡਿਊਟੀਆਂ ਦਾ ਵਿਰੋਧ ਕੀਤਾ ਅਤੇ ਇਹ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ ।
ਇਸ ਮੌਕੇ ਸ਼੍ਰੀਮਤੀ ਸੁਮਨ ਸ਼ਰਮਾ ਦੇ ਲੈਕਚਰਾਰ ਪਦਉੱਨਤ ਹੋਣ ਕਾਰਨ ਬਲਾਕ ਪ੍ਰਧਾਨ ਦੇ ਖਾਲੀ ਹੋਏ ਅਹੁੱਦੇ ਨੂੰ ਭਰਨ ਲਈ ਚੋਣ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਸ਼੍ਰੀਮਤੀ ਸੁਮਨ ਸ਼ਰਮਾ ਦੀਆਂ ਸ਼ਲਾਘਾਯੋਗ ਸੇਵਾਵਾਂ ਦਾ ਜਿਕਰ ਕੀਤਾ ਅਤੇ ਤਰੱਕੀ ਹੋਣ ਤੇ ਉਹਨਾ ਨੂੰ ਵਧਾਈ ਦਿੱਤੀ। ਸ਼੍ਰੀਮਤੀ ਰਮਨ ਵਾਲੀਆ ਨੇ ਸਟੇਜ ਸੰਚਾਲਨ ਕੀਤਾ ਅਤੇ ਬਲਾਕ ਪ੍ਰਧਾਨ ਦੇ ਅਹੁੱਦੇ ਲਈ ਜੁਝਾਰੂ ਆਗੂ ਸ਼੍ਰੀਮਤੀ ਕੁਲਵਿੰਦਰ ਕੌਰ ਗਿੱਲ ਸਾਇੰਸ ਮਿਸਟ੍ਰੈਸ ਸ ਹ ਸ ਭੁਲਾਣਾ ਦੇ ਨਾਂ ਦਾ ਪ੍ਰਸਤਾਵ ਪੇਸ਼ ਕੀਤਾ। ਜੋ ਕਿ ਮੌਕੇ ਤੇ ਹੀ ਸਮੂਹ ਮੈਂਬਰਾਂ ਵੱਲੋ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਮੌਕੇ ਤੇ ਸਰਵਸੰਮਤੀ ਨਾਲ ਸ਼੍ਰੀਮਤੀ ਅਮਰਜੀਤ ਕੌਰ ਸਾਇੰਸ ਮਿਸਟ੍ਰੈਸ ਸਸਸਸ ਸੈਦੋਵਾਲ ਨੂੰ ਬਲਾਕ ਜਨਰਲ ਸਕੱਤਰ ਅਤੇ ਸ਼੍ਰੀ ਅਮਿਤ ਸ਼ਰਮਾ ਸਾਇੰਸ ਮਾਸਟਰ ਸ ਮਿਡਲ ਸਕੂਲ ਭੰਡਾਲ ਦੋਨਾ ਨੂੰ ਬਤੌਰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਸ਼੍ਰੀ ਸੰਜੀਵ ਧੀਰ, ਜਸਪਾਲ ਸਿੰਘ, ਦਮਨਜੀਤ ਸਿੰਘ, ਸ਼੍ਰੀਮਤੀ ਬਿੰਦੂ,ਮਾਨਵਜੋਤ ਜੌਲੀ, ਸਾਬਾ ਪਰਵੀਨ, ਅਰਵਿੰਦਰ ਕੌਰ, ਅਮਨਪ੍ਰੀਤ ਕੌਰ, ਮੋਹਿਨਕਾ ਸ਼ਿੰਗਾਰੀ, ਰੀਟਾ ਜੋਸ਼ੀ,ਸੁਸ਼ਮਾ ਅਤੇ ਹੋਰ ਸਾਇੰਸ ਟੀਚਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly