ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬੀ ਅਤੇ ਸੁਫ਼ੀ ਗਾਇਕੀ ਦੇ ਸੁਮੇਲ ਦੁਆਬੇ ਦੇ ਪ੍ਰਸਿੱਧ ਗਾਇਕ ਕੁਲਵਿੰਦਰ ਕਿੰਦਾ ‘ਫ਼ਕੀਰਾਂ ਨਾਲ ਯਰਾਨਾ’ ਟਰੈਕ ਲੈ ਕੇ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਉਕਤ ਟਰੈਕ ਹਜ਼ਰਤ ਸਾਈਂ ਜੁੰਮਲੇ ਸ਼ਾਹ ਜੀ ਸਰਕਾਰ ਉਦੇਸੀਆਂ, ਹਜ਼ਰਤ ਬਾਬਾ ਸ਼ਾਹ ਕਮਾਲ ਸਰਕਾਰ ਹਰੀਪੁਰ ਦੀ ਪਵਿੱਤਰ ਯਾਦ ਵਿਚ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦੇ ਆਸ਼ੀਰਵਾਦ ਨਾਲ ਤਿਆਰ ਕੀਤਾ ਗਿਆ ਹੈ। ਜਿਸ ਨੂੰ ਸਮੁਹ ਪੀਰਾਂ ਫ਼ਕੀਰਾਂ ਦਾ ਆਸ਼ੀਰਵਾਦ ਹੈ। ਇਸ ਟਰੈਕ ਨੂੰ ਪ੍ਰਸਿੱਧ ਲੇਖਕ ਪੰਛੀ ਡੱਲੇਵਾਲੀਆ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਸਾਹਿਬ ਹੀਰਾ ਨੇ ਦਿੱਤਾ ਹੈ ਅਤੇ ਇਸ ਦਾ ਸ਼ਾਨਦਾਰ ਵੀਡੀਓ ਐਚ ਐਸ ਬਿੱਲਾ ਨੇ ਤਿਆਰ ਕੀਤਾ ਹੈ। ਦਲਜੀਤ ਚੱਠਾ ਦੂਹੜੇ ਇਟਲੀ, ਗੁਰਨਾਮ ਸਿੰਘ, ਬੀਬੀ ਅਮਰਜੀਤ ਕੌਰ, ਜਸਵੀਰ ਸਿੰਘ ਦਾ ਗਾਇਕ ਕੁਲਵਿੰਦਰ ਕਿੰਦਾ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਕੁਲਵਿੰਦਰ ਕਿੰਦਾ ਅਨੇਕਾਂ ਹੀ ਸੂਫ਼ੀ ਅਤੇ ਪੰਜਾਬੀ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ।
HOME ਕੁਲਵਿੰਦਰ ਕਿੰਦਾ ਨੇ ‘ਫ਼ਕੀਰਾਂ ਨਾਲ ਯਰਾਨਾ’ ਸੂਫ਼ੀ ਕਲਾਮ ਕੀਤਾ ਪੇਸ਼