(ਸਮਾਜ ਵੀਕਲੀ)
ਕਾਦਰ ਦੀ ਕੁਦਰਿਤ ਦੀ ਉਲੰਘਣਾ ਕਰਨ ਦਾ ਨਤੀਜਾ ਅਸੀ ਸਭ ਕਰੋਨਾ ਕਾਲ ਵਿੱਚ ਭੁਗਤ ਚੁੱਕੇ ਹਾਂ !!ਸਾਡੀ ਮੈਂ ਨੇ ਸਾਨੂੰ ਮਾਰ ਲਿਆ! ਅਸੀਂ ਸਿਰਫ ਤੇ ਸਿਰਫ ਆਪਣੇ ਲਈ ਜਿਊਣਾ ਪਸੰਦ ਕਰਦੇ ਆਂ ! ਉਹ ਵੀ ਦੂਜਿਆਂ ਦੀ ਪ੍ਰਵਾਹ ਕਰੇ ਬਿਨਾਂ !ਆਪਣੀ ਜ਼ਿੰਦਗੀ ਦੇ ਫੈਸ਼ਲੇ ਵੀ ਅਸੀਂ ਖੁਦ ਲੈਣੇ ਪਸੰਦ ਕਰਦੇ ਹਾਂ ! ਟੋਕਾਟਾਕੀ ਕਰਨ ਵਾਲੇ ਨੂੰ ਤਾਂ ਬੱਸ ਵਿਰੋਧੀ ਮੰਨਦੇ ਹਾਂ ਪਰ ਅਜਿਹਾ ਨਹੀਂ ਹੁੰਦਾ !
ਜਿਵੇਂ ਔਰਤ ਕਦੇ ਮਰਦ ਦੇ ਬਰਾਬਰ ਨਹੀ ਹੋ ਸਕਦੀ ਤੇ ਮਰਦ ਕਦੇ ਔਰਤ ਦੇ ਬਰਾਬਰ ਨਹੀ !! ਕਿਉਂਕਿ ਕਾਦਰ ਦੀ ਸਿਰਜਣਾ ਅਨੁਸਾਰ ਔਰਤ ਆਪਣੀ ਥਾਂ ਸਹੀ ਤੇ ਮਰਦ ਆਪਣੀ ਥਾਂ ਸਹੀ !!
ਹਾਂ ਕੰਮਕਾਜੀ ਤੇ ਨੌਕਰੀਆਂ ਦੇ ਮਾਮਲੇ ਚ ਬਰਾਬਰ ਹੋ ਸਕਦੇ ਨੇ ਪਰ ਉਹ ਵੀ ਕਹਿਣ ਦੀਆਂ ਗੱਲਾਂ !!
ਬਰਾਬਰਤਾ ਦੇ ਭੂਤ ਸਵਾਰ ਨੇ ਹੱਸਦੇ ਵੱਸਦੇ ਘਰਾਂ ਨੂੰ ਤਬਾਹ ਕਰ ਦਿੱਤਾ ਏ ਆ ਮੈਂ ਨਾ ਮਾਨੂੰ ਵਾਲੀ ਰੱਟ ਵੀ ਚੰਗੀ ਨਹੀਂ ਹੁੰਦੀ !!
ਰਾਣਾ ਰਣਬੀਰ ਅਨੁਸਾਰ ਹਰ ਚੀਜ ਦਾ ਥਾਂ ਸਮਾਂ ਨਿਸ਼ਚਿਤ ਹੁੰਦਾ ਏ ਬੱਸ ਆਪਣੀ ਕਾਹਲ ਹੀ ਮਾਰਦੀ ਏ ਸਾਨੂੰ !!
ਮੁੱਕਦੀ ਗੱਲ ਲਿਖਣ ਦਾ ਸ਼ੌਕ ਸੀ ਬਚਪਨ ਤੋਂ ਬਾਪੂ ਨੂੰ ਕਦੇ ਹੁੱਬ ਕੇ ਕਿਹਾ ਨਹੀਂ ਸੀ ਕਿ ਮੈਂ ਪੜ੍ਹਨਾ ਤਾਂ ਬੱਸ ਪੜ੍ਹਨਾ ਏ! ਉਹਨਾਂ ਨੇ ਸਮਾਂ ਵਿਚਾਰ ਕੇ ਸਮੇਂ ਸਿਰ ਘਰੋਂ ਵਿਦਾ ਕਰ ਦਿੱਤਾ, ਅੱਗੇ ਸਹੁਰੇ ਪਰਿਵਾਰ ਦਾ ਮਹੌਲ ਵੇਖਕੇ ਕਾਪੀਆ ਕਿਤਾਬਾਂ ਨੂੰ ਚੋਰੀ ਚੋਰੀ ਤੱਕ ਛੱਡਣਾ !! ਬੱਸ ਦਿਲ ਦੀ ਰੀਝ ਦਿਲ ਵਿੱਚ ਰੱਖ ਲਈ!!
ਹਾਂ ਇੱਕ ਆਦਤ ਬਰਕਰਾਰ ਰੱਖੀ ਉਸਨੂੰ ਜਿੱਦ ਦਾ ਰੂਪ ਨਾ ਦੇ ਕੇ ਸੌਕ ਮੰਨ ਲਿਆ, ਬਚਪਨ ਤੋਂ ਹੀ ਜੋ ਮਨ ਦੇ ਖਿਆਲ ਹੁੰਦੇ ਕਾਪੀ ਤੇ ਉਤਾਰ ਲੈਂਦੀ ਸੀ !
ਬਾਪੂ ਵੀ ਖੁਸ਼ ਤੇ ਸਹੁਰਾ ਪਰਿਵਾਰ ਵੀ ਖੁਸ਼ ਉਹਨਾਂ ਅਨੁਸਾਰ ਚੱਲ ਜੀਵਨ ਬਤੀਤ ਕੀਤਾ !!
ਅੱਜ ਬਹੁਤ ਖੁਸ਼ ਹਾਂ ਕਿ ਸਹਿਜ ਪੱਕੇ ਸੋ ਮੀਠਾ ਹੋਏ ਦਾ ਫ਼ਲ ਮਿਲ ਰਿਹਾ ਏ !!
ਸਾਰੇ ਭੈਣ ਭਰਾਵਾਂ ਦਾ ਪਿਆਰ ਤੁਹਾਡੇ ਵਰਗੇ ਦੋਸਤ ਮਿੱਤਰਾ ਦਾ ਸਹਿਯੋਗ ਤੇ ਵੱਡੀ ਗੱਲ ਪੇਕੇ ਸਹੁਰਿਆਂ ਦਾ ਪਿਆਰ ਮਿਲ ਰਿਹਾ ਏ ਜੇ ਮਨ ਵਿੱਚ ਟਿਕਾ ਰੱਖਿਆ! ਪਿਉ ਦੀ ਮਜਬੂਰੀ ਫਿਰ ਪਤੀ ਦੀ ਮਜਬੂਰੀ ਨੂੰ ਸਮਝ ਸਬਰ ਕੀਤਾ ਤਾਂ ਅੱਜ ਬਹੁਤ ਖੁਸ਼ ਹਾਂ
ਜਸਵੀਰ ਕੌਰ ਬਦਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly