(ਸਮਾਜ ਵੀਕਲੀ)
ਮੈਂ ਮਹਿਸੂਸ ਕੀਤਾ ਹੈ
ਇੱਕ ਕੁਦਰਤ ਹੀ ਹੈ
ਜਿਹੜੀ;
ਕਿਸੇ ਨਾਲ ਵਿਤਕਰਾ ਨਹੀਂ ਕਰਦੀ
ਕੁਦਰਤ ਦੇ ਜੀਅ ਜੰਤ
ਵਿਤਕਰੇ ਦੇ ਰੰਗ ਵਿਚ ਰੰਗੇ ਜਾਂਦੇ…
ਭੰਵਰੇ ਖਿੜੇ ਹੋਏ ਫੁੱਲ ਤੇ
ਮੰਡਰਾਉਂਦੇ, ਰਸ ਚੂਸਦੇ
ਆਗਾਂਹ ਵਾਲੇ ਫੁੱਲ ਤੇ ਮੋਹਿਤ ਹੋ ਜਾਂਦੇ…
ਮਨੁੱਖ ਵੀ
ਏਸੇ ਰੰਗ ਵਿੱਚ ਹੈ
ਖੂਬਸੂਰਤੀ ਪਿੱਛੇ
ਇਹ ਵੀ ਸ਼ੁਦਾਈ ਹੈ
ਖੂਬਸੂਰਤੀ ਔਰਤ ਦੀ ਹੋਵੇ
ਤਾਂ ਇਹ ਪਾਗਲਪਨ ਦੀ ਹੱਦ ਤੱਕ ਜਾਂਦਾ ਹੈ
ਸਵਾਰਥ ਖ਼ਤਮ ਹੋਂਦੇ ਹੀ
ਭੰਵਰੇ ਦੀ ਤਰ੍ਹਾਂ…
ਕੋਈ ਹੋਰ ਤੇ ਕੋਈ ਹੋਰ ਦੀ ਲਾਲਸਾ…
ਖੂਬਸੂਰਤੀ ਨੇ ਇੱਕ ਦਿਨ ਖ਼ਤਮ ਤਾ ਹੋਣਾ ਹੀ ਹੈ
ਮੈ ਸਦਾ ਲਈ ਖੂਬਸੂਤੀ ਦਾ ਹੱਲ
ਸ਼ਬਦਾਂ ਵਿਚ ਲੱਭ ਲਿਆ ਹੈ
ਜਿਸ ਨੂੰ ਕਵਿਤਾ ਦਾ ਰੂਪ ਦੇ ਕੇ
ਸਦਾ ਲਈ ਖੂਬਸੂਰਤ ਬਣਾ ਦੇਵਾਂਗੀ
ਫ਼ੇਰ ਕੋਈ ਭੰਵਰਾ ਇਧਰ ਨਹੀਂ ਆਵੇਗਾ ।।
ਜਸਪ੍ਰੀਤ ਕੌਰ ਫ਼ਲਕ