(ਸਮਾਜ ਵੀਕਲੀ)
ਕੁਦਰਤ ਦੇ ਨਾਲ ਕੀਤੇ ਆਪਾਂ ਕੀ ਕੀ ਕਾਰੇ ਨਈ
ਤਹਿਸ ਨਹਿਸ ਕਰਦਿਆਂ,ਪਰਿਣਾਮ ਵਿਚਾਰੇ ਨਈ ।
ਗਿਰਝਾਂ, ਇੱਲਾਂ, ਚਿੜੀਆਂ, ਸ਼ਿਕਰਾ, ਬਾਜ, ਤੇ ਤੋਤਾ
ਕੀ ਕੀ ਹੋਰ ਗਿਣਾਵਾਂ ਪੰਛੀ ਜਿਹੜੇ ਮਾਰੇ ਨਈ ।
ਧਰਤੀ ਦਾ ਸ਼ਿੰਗਾਰ ਸੀ ਰੁੱਖ ਵੀ ਆਪਾਂ ਬਖ਼ਸ਼ੇ ਨਈ
ਇੱਕ ਵੱਢਿਆਂ ਤਿੰਨ ਸੀ ਲਾਉਣੇ ,ਲਾਉੰਦੇ ਸਾਰੇ ਨਈ।
ਗੰਧਲਾ ਕੀਤਾ ਵਾਤਾਵਰਨ ਪਾਣੀ ਵੀ ਹੁਣ ਜ਼ਹਿਰੀ ਹੈ
ਹਰ ਘਰ ਹੈ ਕੈੰਸਰ ਆਪਾਂ ਜ਼ਹਿਰਾਂ ਪੀ ਪੀ ਹਾਰੇ ਨਈ।
ਕੀ ਜੰਗਲ ਕੀ ਮੈਦਾਨ, ਨਹਿਰਾਂ ,ਨਦੀਆਂ ਪਰਬਤ
ਉਹ ਥਾਂ ਦੱਸੋ ਮੈਨੂੰ ਜਿੱਥੇ ਆਪਾਂ ਮਹਿਲ ਉਸਾਰੇ ਨਈ।
ਕੈਦ ਕਰ ਲੲੇ ਜਾਨਵਰ ਤੇ,ਪੰਛੀ ਪਿੰਜਰੇ ਬੰਦ ਨੇ ਸਾਰੇ
ਇਨ੍ਹਾਂ ਰੱਬ ਦੇ ਜੀਆਂ ਤੇ ਕੀ ਕੀ ਕਹਿਰ ਗੁਜ਼ਾਰੇ ਨਈ।
ਗੁਲਾਮ ਬਣਾਕੇ ਕੁਦਰਤ ਨੂੰ ਮਜ਼ਾਕ ਹੀ ਸਮਝੀ ਬੈਠੇ ਓ
ਗੱਲ ਯਾਦ ਰੱਖੀਂ ਜਿਓਣਿਆ,ਜੇ ਦਿਨੇ ਵਿਖਾਏ ਤਾਰੇ ਨਈ।
ਜਤਿੰਦਰ ਜਿਉਣਾ( ਭੁੱਚੋ )
9501475400