(ਸਮਾਜ ਵੀਕਲੀ)
ਚਾਨਣ ਦੀ ਲੱਪ ਡੋਲ਼ ਹਨੇਰਾ ਛਾਇਆ ਹੈ।
ਕੁਝ ਤਾਂ ਮੂੰਹੋਂ ਬੋਲ ਕਿਉਂ ਜਿੰਦਰਾ ਲਾਇਆ ਹੈ।
ਤੇਰੇ ਬੋਲੇ ਰੌਣਕ ਵਿੱਚ ਆਜੂ ਇਹ ਦੁਨੀਆ,
ਇਹ ਦੁਨੀਆ ਦੇ ਰੰਗ
ਬੱਦਲ ਦੀ ਛਾਇਆ ਹੈ।
ਛਾਇਆ ਸਭ ਤੇ ਰੰਗ ਅੱਜ-ਕੱਲ੍ਹ ਤੇਰਾ ਹੀ,
ਖ਼ਬਰ ਨਹੀਂ
ਕੀ ਸਭ ਨੂੰ ਘੋਲ਼ ਪਿਲਾਇਆ ਹੈ।
ਤੇਰੇ ਗ਼ਮ ਵਿੱਚ ਪੀ-ਪੀ
ਕੱਖੋਂ ਹੌਲ਼ੇ ਹੋ ਗਏ ਜੋ,
ਉਹ ਵੀ ਆਂਹਦੇ
ਮਜ਼ਾ ਜੀਣ ਦਾ ਆਇਆ ਹੈ।
ਇਹ ਜੀਣਾ ਕੀ ਜੀਣਾ
ਕਿ ਹਰ ਪਲ਼ ਹੈ ਮਰਨਾ
ਜਾਣਾ ਇੱਕ ਦਿਨ ਸਭ ਨੇ
ਜੋ ਵੀ ਆਇਆ ਹੈ।
ਆਉਣਾ-ਜਾਣਾ ਬੰਦ ਕਰ ਇਹ ਗੱਲ ਹੈ,
ਏਸੇ ਗੱਲੋਂ ਅਸੀਂ ਤਾਂ ਧਰਨਾ ਲਾਇਆ ਹੈ।
ਜੋ ਧਰਨੇ ਤੇ ਬੈਠੇ ਉਹ ਨੇ ਆਪਣੇ ਹੀ
ਆਪਣੇ ਨੇ ਹੀ ਤੇਲ ਕੰਨਾਂ ਵਿੱਚ ਪਾਇਆ ਹੈ।
ਤੇਲ, ਰੇਲ ਜਾਂ ਗੇਲ ਕਹਾਣੀ ਔਖੀ ਸੀ,
ਜਾ ਖੇਤ ਖਾ ਗਈ ਵਾੜ
ਸਮਝ ਤਦ ਆਇਆ ਹੈ।
ਸਮਝ ਤੇਰੇ ਕਦ ਆਉਣਾ ‘ਗਗਨ’ ਬੇਅੰਤ ਬੜਾ,
ਤੈਨੂੰ ‘ਭੁੱਲਰ’ ਵਰਗਾ ਜਾਣ ਕੇ ਕੋਲ ਬਿਠਾਇਆ ਹੈ।
ਪਰਮਿੰਦਰ ਭੁੱਲਰ
9463067430