ਕੀ ਤੂੰ ਕਰਨਾ

ਜੋਗਿੰਦਰ ਸਿੰਘ ਸੰਧੂ

(ਸਮਾਜ ਵੀਕਲੀ)

ਦੁੱਖ ਸੁੱਖ ਤਾਂ ਆਉਦੇਂ ਰਹਿੰਦੇ
ਜਿਵੇਂ ਰਾਤ ਤੋਂ ਬਾਦ ਦਿਨ ਵੀ ਚੜਨਾ
ਖੁੱਸੀ ਖੁੱਸੀ ਜਿੰਦਗੀ ਜੀ ਲੈ ਜਾਰਾ
ਕੀ ਫਾਇਦਾ, ਐਵੇਂ ਕਿਸੇ ਨਾਲ ਲੜਨਾ
ਜਝਾਰੂ ਸੋਚ, ਨੇਕੀ ਤੇ ਕਰਮ ਤੇਰੇ
ਸਿਮਰਨ ਨਾਲ ਹੀ ਜਿੰਦ ਨੇ ਤਰਨਾ
ਕੂੜੵ ਕਮਾਦੇਂ ਫਿਰਦੇ ਜਿਹੜੇ
ਸਭ ਕੁਝ ਪੈਦਾਂ ਏਥੇ ਹੀ ਭਰਨਾ
ਘਰ ਵਿੱਚ ਤੇਰੇ ਦੋ ਪੂਜਣਹਾਰੇ
ਛੱਡ ਦੇ ਦਰ ਦਰ ਮੱਥੇ ਧਰਨਾ
ਜਨਮਹਾਰੇ ਜੇ ਰੁੱਲ ਗਏ ਸਾਡੇ
ਫਿਰ ਐਸੇ ਜਨਮ ਦਾ ਕੀ ਤੂੰ ਕਰਨਾ
ਸੰਧੂ ਕਲਾਂ ਫਿਰੇ ਐਵੇ ਪੀਰ ਧਿਉਦਾਂ
ਕਰਮ, ਸੇਵਾ ਤੇਰੇ ਸੰਗ ਹੈ ਖੜਨਾ
ਜੋਗਿੰਦਰ ਸਿੰਘ ਸੰਧੂ ਕਲਾਂ (ਬਰਨਾਲਾ) 
Previous articleਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 37ਵੀਂ ਬਰਸੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਈ
Next articleਮਾਵਾਂ ਧੀਆਂ ਭੈਣਾਂ