ਕੀ ਕੇਵਲ ਜੱਟ ਹੀ ਕਿਸਾਨੀ ਕਰਦਾ ਹੈ ?

(ਸਮਾਜ ਵੀਕਲੀ)

ਸਾਡੇ ਕਿਸਾਨੀ ਦੇ ਕਿੱਤੇ ਵਿੱਚ ਇੱਕ ਗੱਲ ਬਹੁਤ ਵੇਖਣ ਨੂੰ ਮਿਲਦੀ ਹੈ ਕਿ ਹਰ ਇੱਕ ਕਿਸਾਨ ਨੂੰ ਜੱਟ ਜਾਤ ਨਾਲ ਜੋੜ ਦਿੱਤਾ ਜਾਂਦਾ ਹੈ । ਕੀ ਜੱਟ ਹੀ ਹਨ ਜੋ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕਿਸਾਨੀ ਕਰਦੇ ਹਨ , ਇੱਕ ਕੇਵਲ ਜੱਟ ਜਾਤ ਹੀ ਹੈ ਜਿਨ੍ਹਾਂ ਦੇ ਸਿਰ ਤੇ ਸਾਰਾ ਦੇਸ਼ ਰੋਟੀ ਖਾਂਦਾ ਹੈ , ਹੋਰ ਕੋਈ ਜਾਤ ਕਿਸਾਨੀ ਦੇ ਧੰਦੇ ਨੂੰ ਨਹੀਂ ਕਰ ਸਕਦੀ , ਕਿਉਕਿ ਕਿਸਾਨੀ ਬਹੁਤ ਔਖੀ ਹੈ ਜੋ ਕੇਵਲ ਜੱਟਾਂ ਦੇ ਹੀ ਵਸ ਵਿੱਚ ਹੈ ( ਕਿ ਸੱਚਮੁੱਚ ਕਿਸਾਨੀ ਇੰਨੀ ਔਖੀ ਹੈ ਕਿ ਜੱਟ ਕਿਸਾਨ ਤੋਂ ਇਲਾਵਾਂ ਕੋਈ ਹੋਰ ਕਿਸਾਨ ਕਿਸਾਨੀ ਨਹੀਂ ਕਰ ਸਕਦਾ ) ।

ਇੱਕ ਗੱਲ ਹੋਰ ਵੇਖਣ ਨੂੰ ਮਿਲਦੀ ਹੈ ਕਿ ਪੰਜਾਬ ਦੇ ਸੂਬੇ ਵਿੱਚ ਹੁਣ ਤੱਕ ਜਿੰਨੇ ਵੀ ਗੀਤਕਾਰ ਅਤੇ ਸੰਗੀਤਕਾਰ ਨੇ ਗੀਤ ਗਾਏ ਹਨ , ਤਾਂ ਉਹ ਗੀਤ ਕੇਵਲ ਜੱਟਾਂ ਨੂੰ ਹੀ ਕਿਸਾਨ ਅਤੇ ਅੰਨ ਦਾਤਾ ਦੱਸਦੇ ਹਨ । ਜਿਸ ਕਾਰਨਾ ਕਰਕੇ ਕਈ ਬਾਰ ਇਹ ਗੀਤ ਲੜ੍ਹਾਈ ਅਤੇ ਰਾਜਨੀਤਕ ਰਾਹ ਫੜ੍ਹ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ ।

ਸਾਡੇ ਭਾਰਤ ਵਿੱਚ 28 ਰਾਜ ਸੂਬੇ ਵਿਕਾਸ ਕਰਦੇ ਹਨ , ਜਿਨ੍ਹਾਂ ਵਿਚੋਂ 10 ਸੂਬਿਆਂ ਦਾ ਮੁੱਖ ਕਿੱਤਾ ਕਿਸਾਨੀ ਹੈ । ਹੁਣ ਏ ਤੇ ਹੋ ਨਹੀਂ ਸਕਦਾ ਕਿ 10 ਦੇ 10 ਸੂਬਿਆਂ ਵਿੱਚ ਹੀ ਜੱਟ ਕਿਸਾਨੀ ਕਰਦਾ ਹੋਵੇ । 2019 ਦੀ ਰਿਪੋਸਟ ਅਨੁਸਾਰ ਭਾਰਤ ਵਿੱਚ 16.6M ( 16.6 ਕਰੋਡ਼ ) ਲੋਕ ਕਿਸਾਨੀ ਦਾ ਕੰਮ ਕਰਦੇ ਹਨ । ਤੇ ਜੋ ਕੇਵਲ ਇੱਕ ਜੱਟ ਜਾਤ ਤਾਂ ਹੋ ਨਹੀਂ ਸਕਦੀ। ਜੇਕਰ ਏ 16.6 ਕਰੋਡ਼ ਲੋਕ ਜੱਟ ਹਨ , ਤਾਂ ਫੇਰ ਭਾਰਤ ਦੇ ਬਾਕੀ ਜਾਤਾਂ ਦੇ ਲੋਕ ਕਿ ਕੰਮ ਕਰਦੇ ਹਨ । ਜੇ ਓਹੋ ਇਸ ਕਿਸਾਨੀ ਦੇ ਕਿੱਤੇ ਵਿੱਚ ਨਹੀਂ ਆਉਂਦੇ।

ਏ ਕਹਿਣਾ ਬਿਲਕੁਲ ਗਲਤ ਹੈ ਕਿ ਕੇਵਲ ਜੱਟ ਹੀ ਕਿਸਾਨੀ ਕਰਦਾ ਹੈ । ਜੱਟ ਜਾਤ ਤੋਂ ਇਲਾਵਾ ਸਾਡੇ ਦੇਸ਼ ਵਿੱਚ ਅਨੇਕਾਂ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ । ਜੋ ਜੱਟਾ ਦੇ ਵਾਂਗ ਹੀ ਕਿਸਾਨੀ ਦਾ ਕਿੱਤਾ ਕਰਦੇ ਹਨ ।

ਜੇਕਰ ਪੰਜਾਬ ਦੀ ਹੀ ਗੱਲ ਕੀਤੀ ਜਾਵੇ , ਤਾਂ ਪੰਜਾਬ ਵਿੱਚ 11.25 ਲੱਖ ਕਿਸਾਨ ਕਿਸਾਨੀ ਕਰਦਾ ਹੈ । ਜੋ ਕੇਵਲ ਜੱਟ ਨਹੀਂ ਹੋ ਸਕਦਾ । ਇਸ ਆਂਕੜੇ ਵਿੱਚ ਜੱਟ, ਖੱਤਰੀ , ਨਾਮਧਾਰੀ ਅਤੇ ਹੋਰ ਪਿਛੜੀਆਂ ਜਾਤਾਂ ਦੇ ਲੋਕ ਕਿਸਾਨੀ ਕਰਦੇ ਹਨ । ਜਿਨ੍ਹਾਂ ਦਾ ਆਕੜਾ ਜੱਟ ਜਾਤ ਤੋਂ ਵੱਧ ਹੈ ।

ਤਾਂ ਇਸ ਕਰਕੇ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਜੱਟ ਹੀ ਕੇਵਲ ਕਿਸਾਨੀ ਕਰਦਾ ਹੈ । ਅਤੇ ਜੋ ਗੀਤਕਾਰ ਜਾਂ ਸੰਗੀਤਕਾਰ ਕਿਸਾਨੀ ਉੱਤੇ ਗੀਤ ਗਾਉਂਦੇ ਹਨ , ਓਹੋ ਇਸ ਗੱਲ ਤਾਂ ਖ਼ਾਸ ਧਿਆਨ ਰੱਖਣ ਕਿ ਉਹਨਾਂ ਦੇ ਗੀਤਾਂ ਨਾਲ ਕਿਸੇ ਕਿਸਾਨ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ , ਕਿਉਕਿ ਐਵੇ ਦੇ ਗੀਤ ਕਿਸੇ ਲੜਾਈ ਦਾ ਰੂਪ ਧਾਰਨ ਕਰ ਸਕਦੇ ਹਨ ।

 

 

 

 

 

 

ਜਸਕੀਰਤ ਸਿੰਘ
ਮੋ:- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ – ਫ਼ਤਹਿਗੜ੍ਹ ਸਾਹਿਬ )

Previous articleਨਡਾਲਾ ‘ਚ 42 ਲੋੜਵੰਦਾਂ ਨੂੰ ਵੰਡੇ ਗਏ ਟਰਾਈ ਸਾਈਕਲ, ਵੀਹਲ ਚੇਅਰ ਅਤੇ ਨਕਲੀ ਅੰਗ
Next articleਨਨਕਾਣਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਏ ਪੰਜ ਪਿਆਰਿਆਂ ਵੱਲੋਂ ‘ਸਰਬੱਤ ਦਾ ਭਲਾ’ ਤਿਮਾਹੀ ਮੈਗਜ਼ੀਨ ਜਾਰੀ