ਕੀਨੀਆ ਵਿਚ ਹੈਲੀਕਾਪਟਰ ਹਾਦਸੇ ’ਚ 17 ਸੈਨਿਕਾਂ ਦੀ ਮੌਤ

ਨੈਰੋਬੀ (ਸਮਾਜ ਵੀਕਲੀ): ਕੀਨੀਆ ਵਿਚ ਹੈਲੀਕਾਪਟਰ ਹਾਦਸੇ ਵਿਚ 17 ਸੈਨਿਕਾਂ ਦੀ ਮੌਤ ਹੋ ਗਈ। ਇਹ ਸੈਨਿਕ ਇਕ ਸਿਖਲਾਈ ਅਭਿਆਸ ਲਈ ਹੈਲੀਕਾਪਟਰ ਵਿਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਰਾਜਧਾਨੀ ਨੈਰੋਬੀ ਦੇ ਬਾਹਰਵਾਰ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਜੀਆਡੋ ਕਾਊਂਟੀ ਵਿਚ ਓਲੇ-ਤੈਪੇਸੀ ’ਚ ਘਟਨਾ ਸਥਾਨ ਤੋਂ ਗੰਭੀਰ ਜ਼ਖ਼ਮੀ ਹਾਲਤ ਵਿਚ ਛੇ ਜਣਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ ਕਿਉਂਕਿ ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਸੀ। ਕੀਨੀਆ ਦੀ ਫ਼ੌਜ ਨੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਉਸ ਵੇਲੇ ਇਸ ’ਚ 23 ਸੈਨਿਕ ਸਵਾਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ: ਕੋਵਿਡ ਪਾਬੰਦੀਆਂ 30 ਜੂਨ ਤੱਕ ਵਧਾਈਆਂ
Next articleIndore, Surat win the Smart City Award, UP wins state award