(ਸਮਾਜ ਵੀਕਲੀ)
ਮਨ ਦਾ ਦਸਹਿਰਾ ਹੁੰਦਾ ਹੈ
ਮਨ ਖੁਸ਼ ਤੇ ਸਭ ਖੁਸ਼
ਮਨ ਉਦਾਸ..ਸਭ ਉਦਾਸ
ਇਹ ਸਭ ਬਾਹਰੀ ਤਿਉਹਾਰ ਹਨ…
ਲੋਕਾਂ ਦੀ ਸੁੱਤੀ ਚੇਤਨਾ ਨੂੰ ਜਗਾਣ ਦੇ ਲਈ ਹਰ ਸਾਲ ਆਇਆ ਕਰਦੇ ਨੇ
ਕਹਿੰਦੇ ਹਨ
ਬੰਦੇ ਬਣ ਜੋ ਗਧੇ ਬਣੇ ਫਿਰਦੇ ਹੋ
ਪਰ ਹੁਣ ਗਧੇ ਰਾਜ ਕਰਦੇ ਸ਼ੇਰ…ਘਾਹ ਚਰਦੇ ਹਨ…ਹਿਰਨ ਤੇ ਹਿਰਨੀਆਂ ਆਈਲੈਟਸ ਕਰਦੇ ਹਨ
ਬੁੱਢਾ ਤੇ ਬੁੱਢੀ ਹਾਉਕੇ ਭਰਦੇ ਹਨ
ਆ ਵੀ ਦਿਨ ਦੇਖਣੇ ਸੀ….
ਜੁਆਨੀ ਮਸਤਾਨੀ ਹੋਈ
ਮਸਤ ਹੈ..
ਨਾਦਬਿੰਦ ਉਦਾਸ ਹੈ
ਬੁੱਧ ਖਾਮੋਸ਼
ਨਾਨਕ ਚੁਪ ਹੈ
ਬੰਦ ਬਹਾਦਰ ਤਲਵਾਰ ਲੱਭ ਰਿਹਾ ਹੈ
ਭਗਤ ਸਿੰਘ ਭੇਸ ਬਦਲ ਕੇ ਫਿਰ ਰਿਹਾ
ਉਧਮ ਸਿੰਘ ਨਾ ਅਡਵਾਇਰ ਦਿਖਦਾ ਹੈ
ਲਾਲ ਚੰਦ ਯਮਲਾ ਗਾ ਰਿਹਾ
ਸਤਿਗੁਰ ਤੇਰੀ ਲੀਲ੍ਹਾ ਨਿਆਰੀ ਹੈ….
ਕੋਈ ਮੱਚਦਾ ਹੈ.
ਕੋਈ ਨਚਾਉਦਾ ਹੈ
ਦੁਨੀਆਂ ਨੱਚੀ ਜਾਂਦੀ ਹੈ
ਹੱਸੀ ਜਾਂਦੀ ਹੈ
ਤੱਕੀ ਜਾਂਦੇ ਨੇ
ਸੰਸਦ ਭਵਨ ਦੇ ਵਿੱਚੋ ਡਿੱਗਦੇ ਫਰਲੇ
ਕਾਨੂੰਨ ਆਪਣਾ ਕੰਮ ਕਰ ਰਿਹਾ ਹੈ
ਬਸ ਮੈਂ ਹੀ ਵਿਹਲਾ ਹਾਂ
ਜੋ ਗੱਲਾਂ ਕਰ ਰਿਹਾ
ਬਾਕੀ..ਤੇ
ਸਿਰ ਖੁਰਕਣ ਦੀ ਵਿਹਲ ਨਹੀਂ
ਕਿਥੇ ਸ਼ੌਕ ਪੁਗਾ ਦਾਗੇ ਗਾ ਰਿਹਾ ਸੁਣਾ ਰਿਹਾ…
ਵਪਾਰੀ ਪੁਜਾਰੀ ਤੇ ਅਧਿਕਾਰੀ ਰਲ ਕੇ
ਪੂਜਾ ਕਰਦੇ ਹਨ
ਸਮਾਂ ਬਦਲ ਰਿਹਾ ਹੈ
ਸੰਸਾਰ ਇਕ ਹੋ ਗਿਆ ਹੈ
ਮੁੱਠੀ ਮੇ ਦੁਨੀਆਂ
ਟੀਵੀ ਬੋਲਦਾ ਹੈ
ਬੁੱਧ ਸਿੰਘ ਨੀਲੋੰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly