(ਸਮਾਜ ਵੀਕਲੀ)
ਦਿੱਲੀ ਦੇ ਦਰ ਉੱਤੇ ਦਸਤਕ
ਦੇਣ ਆਇਆ ਕਿਸਾਨ
ਮੋੜਨ ਤੁਰਿਆ ਤੈਨੂੰ ਦਿੱਲੀਏ
ਤੇਰਾ ਅੱਜ ਫ਼ਰਮਾਨ
ਕੋਲ ਬੈਠ ਕੇ ਗਲ ਕਰਾਗੇ
ਸੱਦਾ ਕਰ ਪ੍ਰਵਾਨ
ਅੰਨਦਾਤਾ ਏ ਸਾਰੇ ਮੁਲਕ ਦਾ
ਕਰ ਦਿੱਲੀਏ ਮਾਨ
ਰਸਤੇ ਦੇ ਵਿਚ ਪੱਥਰ ਧਰ ਕੇ
ਕਿਉ ਕਰਦੀ ਅਪਮਾਨ
ਲੋਕਤੰਤਰ ਵਿਚ ਲੋਕ ਨੇ ਰਾਜੇ
ਕਾਹਦਾ ਕਰੇਂ ਗੁਮਾਨ
ਰੱਬ ਬਰਾਬਰ ਹੁੰਦਾ ਦਿੱਲੀਏ
ਘਰ ਆਇਆ ਮਹਿਮਾਨ
ਖੇਤਾਂ ਦਾ ਏ ਰਾਜਾ ਬਿੰਦਰਾ
ਭਾਰਤ ਦੇਸ਼ ਦੀ ਸ਼ਾਨ
ਬਿੰਦਰ ( ਜਾਨ ਏ ਸਾਹਿਤ) ਇਟਲੀ