ਲੈਸਟਰ (ਸਮਾਜ ਵੀਕਲੀ)- ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਦੇ ਨੈਸ਼ਨਲ ਐਗਜ਼ੀਕਿਊਟਿਵ ਸੀਤਲ ਸਿੰਘ ਗਿੱਲ ਨੇ ਭਾਰਤ ‘ਚ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਹੀ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਹੈ, ਜਿਨ੍ਹਾਂ ਨੂੰ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ। ਸੀਤਲ ਸਿੰਘ ਗਿੱਲ ਨੇ ਜਾਰੀ ਬਿਆਨ ‘ਚ ਕਿਹਾ ਕਿ ਪੰਜਾਬ ਦੇ ਕਿਸਾਨ ਮੋਹਰੀ ਹੋ ਕੇ ਸੰਘਰਸ਼ ਨੂੰ ਅੰਜਾਮ ਦੇ ਰਹੇ ਹਨ। ਕਿਸਾਨ ਦਿੱਲੀ ਬਾਰਡਰ ਉਪਰ ਦਿਨ ਰਾਤ ਠੰਢ ‘ਚ ਧਰਨੇ ਉਪਰ ਬੈਠੇ ਹਨ। ਜੇਕਰ ਸਰਕਾਰ ਨੇ ਮੁੱਦੇ ਨੂੰ ਲਟਕਾਇਆ ਅਤੇ ਪੂੰਜੀਪਤੀਆਂ ਦਾ ਪੱਖ ਪੂਰਨਾ ਜਾਰੀ ਰੱਖਿਆ ਤਾਂ ਇਸ ਦਾ ਹਸ਼ਰ ਮਾੜਾ ਹੋ ਸਕਦਾ ਹੈ।
HOME ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ-...