ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਮੋਦੀ ਦਾ ਪੁਤਲਾ ਫੂਕਿਆ ਗਿਆ। ਪ੍ਰਧਾਨ ਖੰਗੂੜਾ ਨੇ ਕਿਹਾ ਕਿ ਜਦ ਤਕ ਮੋਦੀ ਸਰਕਾਰ ਤਿੰਨੇ ਬਿੱਲ ਵਾਪਿਸ ਲੈ ਕੇ ਸਾਡੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਭਾਜਪਾ ਦੇ ਅੰਡਾਨੀ ਅੰਬਾਨੀ ਦਾ ਵਿਰੋਧ ਜਾਰੀ ਰਹੇਗਾ। ਜੇਕਰ ਸਰਕਾਰ ਆਪਣੀ ਜਿੱਦ ਤੇ ਅੜੀ ਰਹੀ ਤੇ 8 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ।
ਇਸ ਬਿੱਲ ਦੇ ਵਿਰੋਧ ਵਿਚ ਭਾਜਪਾ ਤੋਂ ਇਲਾਵਾ ਸਾਰੀਆਂ ਪਾਰਟੀਆਂ ਕਿਸਾਨ ਮਜ਼ਦੂਰ ਮੱਧ ਵਰਗੀ ਪਰਿਵਾਰ ਤੇ ਸਾਰੇ ਬੁੱਧੀਜੀਵੀ ਹਨ ਪਰ ਭਾਜਪਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਸ ਮੌਕੇ ਮੰਨਾ ਹੁੰਦਲ ਮੁਹੱਦੀਪੁਰ, ਬਲਜੀਤ ਬੀਤਾ, ਰਣਵੀਰ ਸਿੰਘ ਢੈਹਾ, ਜਗਤਾਰ ਸਿੰਘ ਤਾਰਾਗੜ•, ਜੱਸਾ ਫੰਬੀਆਂ, ਬਿੰਦਰ ਤਲਵੰਡੀ ਅਰਾਈਆਂ, ਸਤਨਾਮ ਗਰੋਆ, ਹਰਮੰਦਰ ਨੁਰਪੁਰ, ਮਿਸਤਰੀ ਨਿਰਮਲ ਸਿੰਘ, ਇੰਦਰਵੀਰ ਕੋਟਲੀ, ਗੁਰਵਿੰਦਰ ਸਹਾਏਪੁਰ, ਕਸ਼ਮੀਰ ਸਹਾਏਪੁਰ, ਨੰਬਰਦਾਰ ਮਨਦੀਪ ਸਿੰਘ, ਗੁਰਜਪਾਲ ਸਿੰਘ, ਭੁਪਿੰਦਰ ਸਿੰਘ, ਭੁਪਿੰਦਰ ਲਾਲੀ, ਚਰਨਜੀਤ ਵਾਹਦ, ਉਂਕਾਰ ਪੰਡਰੀ ਖੰਗੂੜ, ਨੰਬਰਦਾਰ ਸੁੱਚਾ ਟੋਹਰੀ ਸਮੇਤ ਕਈ ਹੋਰ ਹਾਜ਼ਰ ਸਨ।