ਪਰਾਈਵੇਟ ਸਕੂਲ ਮਾਫੀਆ ਵੱਲੋਂ ਕਪੂਰਥਲਾ ਸ਼ਹਿਰੀ ਪ੍ਧਾਨ ਤੇ ਲਗਾਏ ਇਲਜਾਮ ਬੇਬੁਨਿਆਦ
ਗੰਦੇ ਪਾਣੀ ਦੀ ਮਾਰ ਹੇਠਾਂ ਹਮੀਰੇ ਮਿੱਲ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਮਿਲਕੇ ਜਲਦ ਕੀਤਾ ਜਾਵੇਗਾ ਵੱਡਾ ਸੰਘਰਸ਼
ਕਪੂਰਥਲਾ ,(ਕੌੜਾ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਕਪੂਰਥਲਾ ਦੇ ਆਗੂਆਂ ਦੀ ਅਹਿਮ ਬੈਠਕ ਗੁਰਦੁਆਰਾ ਸਰਹਾਲੀ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ। ਜਿਸ ਵਿੱਚ ਉਚੇਚੇ ਤੋਰ ਤੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਸ਼ਿਰਕਤ ਕੀਤੀ। ਇਸ ਸਮੇਂ ਜਥੇਬੰਦੀ ਦੇ ਵਧਾਰੇ ਪਸਾਰੇ ਲਈ ਚੱਲ ਰਹੀ ਮੈਬਰਸ਼ਿਪ ਦਾ ਕੰਮ ਜਲਦ ਸੰਪੂਰਨ ਕਰਨ ਦੀ ਸਾਰੇ ਆਗੂਆਂ ਨੂੰ ਹਦਾਇਤ ਕੀਤੀ ਗਈ। ਇਸਦੇ ਨਾਲ ਹੀ ਜੋ ਪਰਾਈਵੇਟ ਸਕੂਲ ਮਾਫੀਏ ਵੱਲੋਂ ਕਪੂਰਥਲਾ ਸ਼ਹਿਰੀ ਪ੍ਧਾਨ ਗੁਰਦੀਪ ਸਿੰਘ ਤੇ ਬੇਬੁਨਿਆਦ ਇਲਜਾਮ ਲਗਾਏ ਗਏ ਹਨ ਉਨ੍ਹਾਂ ਦਾ ਸਖ਼ਤ ਸ਼ਬਦਾਂ ਵਿੱਚ ਖੰਡਨ ਕੀਤਾ।ਆਗੂਆਂ ਨੇ ਦੱਸਿਆ ਕਿ ਡਾਕਟਰ ਗੁਰਦੀਪ ਪਿਛਲੇ ਲੰਬੇ ਸਮੇਂ ਤੋਂ ਮਾਪਿਆਂ ਦੀ ਹੋ ਰਹੀ ਸਕੂਲਾਂ ਵਿੱਚ ਲੁੱਟ ਖਿਲਾਫ਼ ਸੰਘਰਸ਼ ਕਰ ਰਿਹਾ ਹੈ।ਤੇ ਉਸਦੀ ਬਤੋਲਤ ਸੈਕੜੇ ਮਾਪਿਆਂ ਨੂੰ ਫਾਇਦਾ ਹੋਇਆ ਹੈ।ਜਿਸਤੋਂ ਹੁਣ ਸਕੂਲ ਮਾਫੀਆ ਬੁਖਲਾਹਟ ਵਿੱਚ ਆ ਗਿਆ ਹੈ।ਆਗੂਆਂ ਨੇ ਪ੍ਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੁਰਦੀਪ ਸਿੰਘ ਤੇ ਕੋਈ ਨਜਾਇਜ਼ ਕਾਰਵਾਈ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜੋਨ ਨਡਾਲਾ ਦੇ ਪ੍ਧਾਨ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮੀਰੇ ਮਿੱਲ ਦੇ ਆਸ ਪਾਸ ਦੇ ਲੋਕਾਂ ਦਾ ਜੀਵਨ ਨਰਕ ਬਣ ਕਿ ਰਿਹ ਗਿਆ ਹੈ ਡੂੰਘੇ ਬੋਰ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਕੈਮੀਕਲ ਘੁਲਿਆ ਪਾਣੀ ਪੀਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਭਿਅੰਕਰ ਬਿਮਾਰੀਆਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲੱਗ ਰਹੀਆਂ ਹਨ। ਇਸਤੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ ਕਿ ਜਲਦ ਹੀ ਪੰਜਾਬ ਪੱਧਰ ਦਾ ਸੰਘਰਸ਼ ਇਸ ਮਸਲੇ ਤੇ ਵਿੱਢਿਆ ਜਾਵੇਗਾ। ਇਸ ਸਮੇਂ ਬਲਦੇਵ ਸਿੰਘ ਦੋਲਤ ਪੁਰ, ਬਲਵਿੰਦਰ ਸਿੰਘ ਬਾਗੜੀਆਂ, ਸੁੱਖਪੀ੍ਤ ਸਿੰਘ ਰਾਮੇ, ਪਰਮਜੀਤ ਸਿੰਘ ਜੱਬੋਵਾਲ, ਲਾਡਾ ਸਿੰਘ ਉੱਚਾ, ਰਵਿੰਦਰ ਸਿੰਘ ਕੌਲੀਆਂ ਵਾਲ, ਸੁੱਖਪੀ੍ਤ ਸਿੰਘ ਪੱਸਣ ਕਦੀਮ,ਨਿਰਮਲ ਸਿੰਘ ਗਿੱਲਾ, ਲਖਵਿੰਦਰ ਸਿੰਘ ਗਿੱਲਾ, ਸਰਵਣ ਸਿੰਘ ਬਾਊਪੁਰ, ਹਾਕਮ ਸਿੰਘ ਸ਼ਾਹਜਹਾਪੁਰ,ਪਰਮਜੀਤ ਸਿੰਘ ਪੱਕਾ ਕੋਠਾ, ਹਰਵਿੰਦਰ ਸਿੰਘ ਉੱਚਾ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly