ਕਿਸਾਨ ਟਰੈਕਟਰ ਪਰੇਡ: ਕਿਸਾਨਾਂ ਦੇ ਦਿੱਲੀ ’ਚ ਦਾਖ਼ਲੇ ਬਾਰੇ ਪੁਲੀਸ ਨੇ ਫੈਸਲਾ ਲੈਣਾ, ਅਗਲੀ ਸੁਣਵਾਈ 20 ਜਨਵਰੀ ਨੂੰ

ਨਵੀਂ ਦਿੱਲੀ (ਸਮਾਜ ਵੀਕਲੀ) : ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਤਜਵੀਜ਼ਤ ‘ਟਰੈਕਟਰ ਪਰੇਡ’ ਨੂੰ ਰੋਕਣ ਲਈ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਹ ਅਮਨ ਤੇ ਕਾਨੂੰਨ ਨਾਲ ਜੁੜਿਆ ਮਸਲਾ ਹੈ, ਜਿਸ ਬਾਰੇ ਫੈਸਲਾ (ਦਿੱਲੀ) ਪੁਲੀਸ ਨੇ ਲੈਣਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘ਇਸ ਮਸਲੇ ਨਾਲ ਨਜਿੱਠਣ ਲਈ ਤੁਹਾਡੇ ਕੋਲ ਸਾਰੇ ਅਧਿਕਾਰ ਹਨ।’ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ’ਚ ਕੌਣ ਦਾਖ਼ਲ ਹੋਵੇਗਾ ਜਾਂ ਨਹੀਂ, ਦਿੱਲੀ ਪੁਲੀਸ ਇਸ ਬਾਰੇ ਫੈਸਲਾ ਲੈਣ ਵਾਲੀ ਪਹਿਲੀ ਅਥਾਰਿਟੀ ਹੈ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਨਹੀਂ ਦੱਸਾਂਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਇਸ ਮਸਲੇ ’ਤੇ 20 ਜਨਵਰੀ ਨੂੰ ਸੁਣਵਾਈ ਕਰਾਂਗੇ।’

Previous article‘ਕਿਸਾਨਾਂ ਨੂੰ ਅਮਨ-ਅਮਾਨ ਨਾਲ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ’
Next articleਅਰਨਬ-ਦਾਸਗੁਪਤਾ ਚੈਟ ਮਾਮਲੇ ਦੀ ਜਾਂਚ ਲਈ ਸੰਸਦੀ ਕਮੇਟੀ ਬਣਾਉਣ ਦੀ ਮੰਗ