‘ਕਿਸਾਨ ਗੱਜਦੇ ਕਾਫਲੇ ਬਣਾ ਕੇ’ ਟਰੈਕ ਨਾਲ ਹਾਜ਼ਰ ਹੋਇਆ ਅਮਰ ਸਿੰਘ ਲਿੱਤਰਾਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰਲੀਨ ਰਿਕਾਰਡਸ ਵਲੋਂ ਗਾਇਕ ਅਮਰ ਸਿੰਘ ਲਿੱਤਰਾਂ ਦਾ ਨਵਾਂ ਕ੍ਰਿਸਾਨੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦਾ ਟਰੈਕ ‘ਕਿਸਾਨ ਗੱਜਦੇ ਕਾਫਲੇ ਬਣਾ ਕੇ’ ਹਾਲ ਹੀ ਵਿਚ ਯੂ ਟਿਊਬ ਚੈਨੇਲ ਤੇ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਗਾਇਕ ਅਮਰ ਸਿੰਘ ਲਿੱਤਰਾਂ ਨੇ ਕਿਹਾ ਕਿ ਇਸ ਖੂਬਸੁਰਤ ਟਰੈਕ ਨੂੰ ਸੇਵਾ ਸਿੰਘ ਨੌਰਥ ਨੇ ਪੇਸ਼ ਕੀਤਾ ਹੈ ਅਤੇ ਇਸ ਨੂੰ ਅਵਤਾਰ ਸਿੰਘ ਸੋਹੀਆਂ ਵਾਲਾ ਨੇ ਕਲਮਬੱਧ ਕੀਤਾ ਹੈ। ਜਦਕਿ ਇਸ ਟਰੈਕ ਦਾ ਮਿਊਜਿਕ ਐਚ ਪੀ ਸਿੰਘ ਨੇ ਦਿੱਤਾ ਹੈ। ਅਮਰ ਸਿੰਘ ਨੇ ਦੱਸਿਆ ਕਿ ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਹ ਟਰੈਕ ਕਿਸਾਨਾਂ ਵਲੋਂ ਲਗਾਏ ਗਏ ਦਿੱਲੀ ਮੋਰਚੇ ਨੂੰ ਸਮਰਿਪਤ ਹੈ। ਜਿਸ ਵਿਚ ‘ਸਾਡੇ ਹੱਕ ਇੱਥੇ ਰੱਖ’ ਦੀ ਗੱਲ ਦਿਲਕਸ਼ ਅੰਦਾਜ਼ ਵਿਚ ਗਾਇਕ ਅਮਰ ਸਿੰਘ ਨੇ ਕੀਤੀ ਹੈ।

Previous article‘ਸਾਡੇ ਨਾਲ ਵੈਰ’ ਦੋਗਾਣਾ ਲੈ ਕੇ ਹਾਜ਼ਰ ਹੋਏ ਗਾਇਕ ਮਾਣਕ ਸੁਰਜੀਤ-ਪਵਨਦੀਪ ਕੌਰ
Next article‘ਲੀਡਰ’ ਟਰੈਕ ਨਾਲ ਹਾਜ਼ਰੀ ਦੇ ਰਿਹਾ ਗਾਇਕ ਦਲਵਿੰਦਰ ਦਿਆਲਪੁਰੀ