ਆਪਣੇ ਪਿੰਡ ਵਿਚ ਖੇਡ ਸਟੇਡੀਅਮ ਦੀ ਉਸਾਰੀ ਅਤੇ ਸੀਵਰੇਜ ਲਈ ਪਾ ਰਹੇ ਹਨ ਯੋਗਦਾਨ-
ਕੈਨੇਡਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਜਿਹੜੇ ਮੌਜੂਦਾ ਸਮੇਂ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਰਿਚਮੰਡ ਸ਼ਹਿਰ ਵਿਚ ਰਹਿੰਦਿਆਂ ਉਸਾਰੀ ਤੇ ਹੋਰ ਕਾਰੋਬਾਰ ਚਲਾ ਰਹੇ ਹਨ, ਭਾਰਤ ਦੇ ਕਿਸਾਨ ਅੰਦੋਲਨ ਵਿਚ ਵਿਸ਼ੇਸ ਸ਼ਿਰਕਤ ਕਰਨ ਪੁਜੇ ਹਨ। ਉਹਨਾਂ ਵਲੋ ਹੋਰ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਲਈ ਆਦਮਪੁਰ ਲਾਇਨਜ ਕਲੱਬ ਦੁਆਰਾ ਮੈਡੀਕਲ ਕੈਂਪ ਲਗਾਇਆ ਗਿਆ ਹੈ।
ਉਹਨਾਂ ਦਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ ਜੋ ਮੋਰਚੇ ਵਿਚ ਸ਼ਾਮਿਲ ਕਿਸਾਨਾਂ ਦੀਆਂ ਜਨਰਲ ਬੀਮਾਰੀਆਂ ਲਈ ਇਲਾਜ ਕਰ ਰਹੇ ਹਨ ਤੇ ਦਵਾਈਆਂ ਮੁਫਤ ਵੰਡੀਆਂ ਜਾ ਰਹੀਆਂ ਹਨ। ਉਹਨਾਂ ਦਸਿਆ ਕਿ ਕੜਾਕੇ ਦੀ ਠੰਡ ਕਾਰਣ ਬਜੁਰਗ ਕਿਸਾਨਾਂ ਦੀ ਹਾਲਤ ਤਰਸਯੋਗ ਹੈ ਜਿਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ। ਉਹਨਾਂ ਇਸ ਦੌਰਾਨ ਕਿਸਾਨਾਂ ਦੇ ਹੌਸਲੇ ਅਤੇ ਸੰਘਰਸ਼ ਲਈ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਅੰਦੋਲਨ ਦੁਨੀਆ ਦੀ ਇਕ ਮਹਾਨ ਇਨਕਲਾਬੀ ਘਟਨਾ ਹੈ। ਅੰਦੋਲਨ ਵਿਚ ਕਿਸਾਨਾਂ ਦੀ ਜਿਤ ਇਕ ਨਵਾਂ ਇਤਿਹਾਸ ਲਿਖੇਗੀ।
ਕੈਨੇਡਾ ਵਿਚ ਕਈ ਸਮਾਜ ਸੇਵੀ ਕਾਰਜਾਂ ਨਾਲ ਜੁੜੇ ਜੇ ਮਿਨਹਾਸ ਨੇ ਦੇਸ ਪ੍ਰਦੇਸ ਟਾਈਮਜ਼ ਦੇ ਪ੍ਰਤੀਨਿਧ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਪਿਛਲੇ ਦਿਨੀਂ ਉਹ ਕੈਨੇਡਾ ਤੋਂ ਵਾਪਸੀ ਸਮੇਂ ਟਿਕਰੀ ਬਾਰਡਰ ’ਤੇ ਰੁਕੇ ਜਿਥੇ ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ 3000 ਲੋਈਆਂ ਵੰਡੀਆਂ ਹਨ। ਉਹ ਆਦਮਪੁਰ ਦੇ ਲਾਇਨ ਆਈ ਹਸਪਤਾਲ ਦੀ ਕਾਫੀ ਵਿਤੀ ਮਦਦ ਕਰਦੇ ਹਨ ਦੇ ਸਟਾਫ ਤੇ ਮਾਹਿਰਾਂ ਨੇ ਦਿ¾ਲੀ ਵਿਚ ਕਿਸਾਨਾਂ ਲਈ ਆਈ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਹੈ। ਲੋਹੜੀ ਵਾਲੇ ਦਿਨ ਉਨ੍ਹਾਂ ਨੇ ਆਦਮਪੁਰ ਨੇੜੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਿਸ ਨੂੰ ਵੀ ਉਹ ਮਾਲੀ ਮਦਦ ਦਿੰਦੇ ਹਨ,ਵਿਖੇ ਲੋਹੜੀ ਦਾ ਤਿਉਹਾਰ ਮਨਾਇਆ।
ਭਾਵੇਂ ਮਿਨਹਾਸ ਰਿਚਮੰਡ ਵਿਚ ਰਹਿੰਦੇ ਹਨ ਪਰ ਉਹ ਕੈਨੇਡਾ ਦੇ ਦੋ ਸੂਬਿਆਂ ਅਲਬਰਟਾ ਤੇ ਬਿ੍ਰਟਿਸ਼ ਕੋਲੰਬੀਆ ਵਿਚ ਆਪਣਾ ਉਸਾਰੀ ਦਾ ਕਾਰੋਬਾਰ ਤੇ ਫਿਲਮ ਪ੍ਰੋਡਕਸ਼ਨ ਕੰਪਨੀ ਚਲਾਉਂਦੇ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ ਜਿਹੜੀਆਂ ਉਨ੍ਹਾਂ ਦਾ ਕਾਰੋਬਾਰ ਦੇਖਦੀਆਂ ਹਨ। ਹੁਣ ਮਿਨਹਾਸ ਆਪਣੇ ਜੱਦੀ ਪਿੰਡ ਡਮੁੰਡਾ ਤੇ ਆਦਮਪੁਰ ਵਿਖੇ ਹੀ ਕੁਝ ਦਿਨ ਬਿਤਾਉਣਗੇ।
ਲਗਪਗ 60 ਸਾਲ ਦੇ ਜੇ ਮਿਨਹਾਸ ਪਿੰਡ ਤੇ ਇਲਾਕੇ ਦੀਆਂ ਸਮਾਜਿਕ ਸਰਗਰਮੀਆਂ ਦੀ ਮਦਦ ਲਈ ਹਰੇਕ ਸਾਲ ਘੱਟੋ ਘੱਟ 3-4 ਵਾਰ ਪਿੰਡ ਦਾ ਗੇੜਾ ਲਾਉਂਦੇ ਹਨ। ਜੇ ਮਿਨਹਾਸ ਦੇ ਪਿਤਾ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਜਿਨ੍ਹਾਂ ਦਾ ਪਿੰਡ ਨਾਲ ਅੰਤਾਂ ਦਾ ਮੋਹ ਸੀ ਕਾਰਨ ਹੀ ਮਿਨਹਾਸ ਆਪਣੇ ਪਿੰਡ ਨਾਲ ਕਾਫੀ ਜ਼ਿਆਦਾ ਜੁੜੇ ਹੋਏ ਹਨ। ਉਹ ਦਸਦੇ ਹਨ ਕਿ ਇਸ ਵਾਰ ਉਹ ਆਪਣੇ ਪਿੰਡ ਵਿਚ ਬਹੁਉਦੇਸ਼ੀ ਸਪੋਰਟਸ ਸਟੇਡੀਅਮ ਬਣਾਉਣ ਦੀ ਰੂਪ ਰੇਖਾ ਤਿਆਰ ਕਰਨ ਦੇ ਮਕਸਦ ਨਾਲ ਆਏ ਹਨ। ਉਨ੍ਹਾਂ ਦਾ ਸੁਪਨਾ ਸਾਰਾਗੜ੍ਹੀ ਦੇ ਦੋ ਸ਼ਹੀਦਾਂ ਗੁਰਮੁਖ ਸਿੰਘ ਭੱਟੀ ਤੇ ਜੀਵਨ ਸਿੰਘ ਮਿਨਹਾਸ ਦੀ ਯਾਦ ਵਿਚ ਸਟੇਡੀਅਮ ਬਣਾਉਣਾ ਹੈ। ਦੋਵੇਂ ਸ਼ਹੀਦ ਪਿੰਡ ਡਮੁੰਡਾ ਨਾਲ ਸਬੰਧਤ ਸਨ। ਗੁਰਮੁੱਖ ਸਿੰਘ ਭੱਟੀ ਦਾ ਪਰਿਵਾਰ ਮੌਜੂਦਾ ਸਮੈਂ ਆਦਮਪੁਰ ਵਿਚ ਰਹਿ ਰਿਹਾ ਹੈ।
ਆਪਣੀ ਯੋਜਨਾ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੇਸ ਪ੍ਰਦੇਸ ਟਾਈਮਜ਼ ਨਾਲ ਗੱਲਬਾਤ ਕਰਦਿਆਾਂ ਦਸਿਆ ਕਿ ਉਨ੍ਹਾਂ ਨੇ ਸਟੇਡੀਅਮ ਲਈ ਦੋ ਏਕੜ ਜ਼ਮੀਨ ਦਾ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ ਅਤੇ ਇਕ ਏਕੜ ਹੋਰ ਜ਼ਮੀਨ ਦਾ ਪ੍ਰਬੰਧ ਕਰਨ ਵਿਚ ਲਗੇ ਹੋਏ ਹਨ। ਸਟੇਡੀਅਮ ਵਿਚ ਫੁਟਬਾਲ, ਬਾਸਕਿਟਬਾਲ ਤੇ ਵਾਲੀਬਾਲ ਦੀਆਂ ਗਰਾਉਂਡਾਂ ਹੋਣਗੀਆਂ। ਇਸ ਤੋਂ ਇਲਾਵਾ ਉਹ ਜਿੰਮ, ਚੇਜਿੰਗ ਰੂਮ, ਵਧੀਆ ਵਾਸ਼ਰੂਮ ਤੇ ਦੂਸਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦਾ ਵੀ ਇਰਾਦਾ ਰਖਦੇ ਹਨ। ਉਨ੍ਹਾਂ ਨੇ ਇਕ ਆਰਕੀਟੈਕਟ ਨਾਲ ਪਹਿਲਾਂ ਹੀ ਗੱਲਬਾਤ ਕੀਤੀ ਹੋਈ ਹੈ ਪਰ ਅਜੇ ਯੋਜਨਾ ਨੂੰ ਅੰਤਿਮ ਰੂਪ ਨਹੀਂ ਦਿਤਾ ਗਿਆ। ਉਹ ਆਸ ਕਰਦੇ ਹਨ ਕਿ ਕੰਮ 2021 ਦੇ ਮੱਧ ਵਿਚ ਸ਼ੁਰੂ ਹੋ ਜਾਵੇਗਾ ਅਤੇ ਇਸ ਸਟੇਡੀਅਮ ਦਾ ਬਹੁਤ ਹੀ ਰੌਚਕ ਪਹਿਲੂ ਇਹ ਹੈ ਕਿ ਉਹ ਇਸ ਨੂੰ ਕਿਲ੍ਹੇ ਦਾ ਰੂਪ ਦੇਣਾ ਚਾਹੁੰਦੇ ਹਨ।
1983 ਵਿਚ ਕੈਨੇਡਾ ਜਾ ਵੱਸੇ ਮਿਨਹਾਸ ਨੇ ਆਦਮਪੁਰ ਵਿਚ ਸਿਹਤ ਅਤੇ ਸਮਾਜਿਕ ਸਰਗਰਮੀਆਂ ਵਿਚ ਸਹਾਇਤਾ ਕਰਨ ਤੋਂ ਇਲਾਵਾ ਸੰਤ ਬਾਬਾ ਭਾਗ ਸਿੰÎਘ ਇੰਜਨੀਅਰਿੰਗ ਕਾਲਜ ਦੀ ਸਥਾਪਨਾ ਵਿਚ ਸਹਾਇਤਾ ਕੀਤੀ ਜਿਸ ਨੂੰ 10 ਸਾਲ ਬਾਅਦ ਯੂਨੀਵਰਸਿਟੀ ਵਜੋਂ ਅਪਗ੍ਰੇਡ ਕੀਤਾ ਗਿਆ। ਪਧਿਆਣਾ ਪਿੰਡ ਨੇੜੇ ਇਕ ਪੁਲ ਦੀ ਉਸਾਰੀ ਵਿਚ ਵੀ ਉਨ੍ਹਾਂ ਵੱਡਾ ਯੋਗਦਾਨ ਦਿੱਤਾ। ਸਿਹਤ ਮੋਰਚੇ ’ਤੇ ਆਪਣੇ ਕੰਮ ਬਾਰੇ ਜੇ ਮਿਨਹਾਸ ਦਸਦੇ ਹਨ ਕਿ ਉਹ ਅਤੇ ਪੰਜ ਹੋਰ ਪ੍ਰਵਾਸੀ ਭਾਰਤੀ ਮਿਠਾਪੁਰ ਪਿੰਡ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ 2010 ਤੋਂ ਲਾਇਨਜ਼ ਆਈ ਹਸਪਤਾਲ ਨਾਲ ਜੁੜੇ ਹੋਏ ਹਨ। ਇਸ ਹਸਪਤਾਲ ਵਲੋਂ ਹਰੇਕ ਸਾਲ ਲਗਪਗ 150 ਮਰੀਜ਼ਾਂ ਦੇ ਅੱਖਾਂ ਦੇ ਮੁਫਤ ਆਪਰੇਸ਼ਨ ਕੀਤੇ ਜਾਂਦੇ ਹਨ ਅਤੇ ਪਿਛਲੇ 10 ਸਾਲਾਂ ਵਿਚ 800-900 ਆਪਰੇਸ਼ਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਜੱਦੀ ਘਰ ਨੂੰ 2015 ਵਿਚ ਆਪਣੇ ਪਿਤਾ ਜਿਹੜੇ ਉਸ ਸਾਲ ਸੁਰਗਵਾਸ ਹੋਏ ਸਨ ਦੀ ਯਾਦ ਵਿਚ ਲੜਕੀਆਂ ਲਈ ਸਿਲਾਈ ਕਢਾਈ ਕੇਂਦਰ ਤੇ ਕੰਪਿਊਟਰ ਕਲਾਸਾਂ ਲਈ ਟੇਰਨਿੰਗ ਸੈਂਟਰ ਵਿਚ ਬਦਲ ਦਿੱਤਾ ਸੀ। ਜੇ ਮਿਨਹਾਸ ਨੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਮਿਲ ਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਉਸਾਰਨ ਲਈ 22 ਲੱਖ ਰੁਪਏ ਖਰਚ ਕੀਤੇ ਸਨ। ਉਹ ਪਿੰਡ ਵਿਚ ਪਾਏ ਜਾ ਰਹੇ ਸੀਵਰੇਜ ਵਿਚ ਵੀ ਯੋਗਦਾਨ ਪਾ ਰਹੇ ਹਨ ਜਿਸ ਉਪਰ ਡੇਢ ਤੋਂ 2 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।