,ਕਿਸਾਨ ਅੰਦੋਲਨ ਨੂੰ ਸਮਰਪਿਤ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਦਿੱਲੀ ਦਿਆਂ ਬਾਡਰਾਂ ਤੇ ਕਿਸਾਨ ਦੇਖੋ ਬੈਠੇ ਧਰਨੇ ਲਾਕੇ
ਕਾਲੇ ਕਾਨੂੰਨ ਰੱਦ ਹੋਣਗੇ ਅਸੀਂ ਜਾਵਾਂਗੇ ਵੀ ਰੱਦ ਕਰਾਕੇ

ਸੋਹਣਾ ਟਾਈਮ ਪਾਸ ਕਰਦੇ ਸੱਚੀ ਕਰਦੇ ਕਿਰਤ ਕਮਾਈ
ਮਿੱਟੀ ਨਾਲ ਮਿੱਟੀ ਹੋਕੇ ਜਾਂਦੇ ਖੇਤਾਂ ਫਸਲਾਂ ਉਗਾਈ
ਕਾਲੇ ਕਾਨੂੰਨ ਸਿਰ ਮੜ੍ਹ ਤੇ ਅਸੀਂ ਹੱਕ ਲੈਣੇ ਏਕੇ ਨੂੰ ਬਣਾਕੇ
ਦਿੱਲੀ ਦਿਆਂ ਬਾਡਰਾਂ ਤੇ

ਜ਼ਮੀਨ ਸਾਡੀ ਮਾਂ ਲੱਗਦੀ ਸਾਨੂੰ ਸਾਹਾਂ ਨਾਲੋਂ ਵੱਧਕੇ ਪਿਆਰੀ
ਬਿਗਾਨੇ ਹੱਥ ਕਿਵੇਂ ਦੇਵਾਂਗੇ ਜਿਸ ਦੇ ਸਿਰ ਕੀਤੀ ਹੈ ਸਰਦਾਰੀ
ਮਰਜਾਂਗੇ ਜ਼ਮੀਨ ਬਦਲੇ ਗੱਲ ਕਰਦੇ ਹਾਂ ਠੋਕ ਵਜਾਕੇ
ਦਿੱਲੀ ਦਿਆਂ ਬਾਡਰਾਂ ਤੇ,,,,,,

ਮਰਿਆ ਨੂੰ ਸਾਨੂੰ ਮਾਰਦੇ ਸਾਡੇ ਸਿਰਾਂ ਉੱਤੇ ਕਰਜ਼ਾ ਬਥੇਰਾ
ਖ਼ੁਦਕੁਸ਼ੀਆਂ ਰੋਜ ਹੁੰਦੀਆਂ ਕੌਣ ਕਰੂ ਆਕੇ ਇਹਨਾਂ ਦਾ ਨਬੇੜਾ
ਦਿੱਲੀ ‘ਚ ਸ਼ਹੀਦੀਆਂ ਦੀ ਕੀਹਨੂੰ ਦੇਈਏ ਲਿਸਟ ਬਣਾਕੇ
ਦਿੱਲੀ ਦਿਆਂ ਬਾਡਰਾਂ ਤੇ,,,,

ਸਬਰ ਵੱਡਾ ਅੰਨਦਾਤੇ ਦਾ#ਗੁਰਾ# ਮਹਿਲ ਗੱਲਾਂ ਸੱਚ ਹੈ ਸਣਾਉਦਾ
ਕਾਨੂੰਨ ਰੱਦ ਹੋਣੇ ਚਾਹੀਦੇ ਹਰ ਕਿਸਾਨ ਇਹੋ ਚਾਹੁੰਦਾ
ਦਿੱਲੀਏ ਸ਼ਰਮ ਕਰਲੈ ਸਾਡੇ ਸ਼ਬਰ ਨੂੰ ਦੇਖੇ ਅਜ਼ਮਾਕੇ
ਦਿੱਲੀ ਦਿਆਂ ਬਾਡਰਾਂ ਤੇ,,,,,,

ਗੁਰਾ ਮਹਿਲ ਭਾਈ ਰੂਪਾ
ਮੋਬਾਈਲ 94632 60058
05-06-2022

Previous articleਕਿਰਤੀ ਦਾ ਸਤਿਕਾਰ
Next articleਪੇਅ-ਕਮਿਸ਼ਨ ਦੀ ਰਿਪੋਰਟ ਅੱਗੇ ਵਧਾਉਣ ਦਾ ਸਿਹਤ ਮੁਲਾਜ਼ਮਾਂ ਨੇ ਕੀਤਾ ਵਿਰੋਧ