ਸਾਹਨੇਵਾਲ, (ਪਰਮਜੀਤ ਸਿੰਘ ਬਾਗੜੀਆ)- ਪੰਜਾਬੀਆਂ ਨੇ ਏਡਾ ਵੱਡਾ ਅੰਦੋਲਨ ਕਰਕੇ ਇਤਿਹਾਸ ਰਚਿਆ ਹੈ ਅਤੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਸਾਨੂੰ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾਂ” ਇਹ ਪ੍ਰਗਟਾਵਾ ਉੱਘੇ ਫਿ਼ਲਮ ਅਦਾਕਾਰ ਯੋਗਰਾਜ ਸਿੰਘ ਨੇ ਅੱਜ ਸਾਹਨੇਵਾਲ ਵਿਖੇ ਅੱਜ ਹੋਈ ਇਲਾਕੇ ਦੇ ਕਿਸਾਨਾਂ ਦੀ ਇਕ ਮੀਟਿੰਗ ਵਿਚ ਕੀਤਾ। ਉਨਹਾਂ ਆਖਿਆ ਕਿ ਪੰਜਾਬੀE ਇਸ ਸੰਘਰਸ਼ ਨੂੰ ਆਉਣ ਵਾਲੀਆਂ ਨਸਲਾਂ ਯਾਦ ਕਰਿਆ ਕਰਨਗੀਆ। ਯੋਗਰਾਜ ਸਿੰਘ ਨੇ ਆਪਣੀ ਗੜ੍ਹਕਦਾਰ ਤਕਰੀਰ ਵਿਚ ਆਖਿਆ ਕਿ 1909 ਵਿਚ ਅੰਗਰੇਜ ਹਕੂਮਤ ਨੇ ਵੀ ਇਹੀ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਕੇ ਜਮੀਨਾਂ ਖੋਹਣ ਦੇ ਮਨਸੂਬੇ ਰਚੇ ਪਰ ਲੱਖਾਂ ਲੋਕਾਂ ਦੇ ਇਸ ਵੱਡੇ ਸੰਘਰਸ਼ ਵਿਚ ਲੋਕ ਵਿਰੋਧ ਵਜੋਂ ਰੇਲਵੇ ਲਾਈਨਾਂ ‘ਤੇ ਲੇਟ ਗਏ ਅਤੇ ਹਜਾਰਾਂ ਕਿਸਾਨਾਂ ਨੇ ਸ਼ਹੀਦੀ ਪਾਈ। ਹੁਣ ਵੀ ਕਿਸਾਨ ਆਪਣੀਆਂ ਕੁਰਬਾਨੀਆਂ ਦੇ ਰਹੇ ਹਨ। ਉਨਹਾਂ ਆਖਿਆ ਇਹ ਦੇਸ਼ ਸਾਡਾ ਹੈ ਸਾਡੇ ਪੁਰਖਿਆਂ ਨੇ ਕੁਰਬਾਨੀਆ ਦੇ ਕੇ ਇਸਨੂੰ ਬਚਾਇਆ ਹੈ ਅਸੀਂ ਇਸਦੇ ਟੁਕੜੇ ਨਹੀਂ ਹੋਣ ਦੇਣ ਦੇਣੇ । ਨਾਲ ਹੀ ਆਖਿਆ ਕਿ ਸਮਾਂ ਆ ਗਿਆ ਕਿ ਹੁਣ ਤੁਹਾਨੂੰ ਆਪਣੀ ਰਾਖੀ ਖੁਦ ਕਰਨੀ ਪੈਣੀ ਆ, ਸਟੇਜ ਦੀ ਕਾਰਵਾਈ ਹਰਜੀਤ ਸਿੰਘ ਬਿੱਲੂ ਕਨੇਚ ਨੇ ਬਾਖੂਬੀ ਨਿਭਾਈ ਅਤੇ ਆਏ ਮਹਿਮਾਨਾਂ ਦਾ ਸਨਮਾਨ ਅਤੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ।
ਉਨਹਾਂ ਨਾਲ ਆਏ ਸ. ਕਰਨਵੀਰ ਸਿੰਘ ਕੰਗ ਨੇ ਆਖਿਆ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਸਗੋਂ ਖਪਤਕਾਰਾਂ ਦੀ ਵੀ ਹੈ। ਬੁਲਾਰਿਆਂ ਵਲੋਂ ਸ਼ਪਸ਼ਟ ਕੀਤਾ ਗਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਸਤਿਕਾਰਯੋਗ ਅਤੇ ਸਾਂਝੇ ਆਗੂ ਹਨ ਅਗਲਾ ਪ੍ਰੋਗਰਾਮ ਉਨਹਾਂ ਦੀ ਸਹਿਮਤੀ ਅਤੇ ਸਮਾਂ ਸਹੂਲਤ ਅਨੁਸਾਰ ਹੀ ਉਲੀਕਆ ਜਾਵੇਗਾ। ਬੁਲਾਰਿਆਂ ਨੇ ਸਿਰਮੌਰ ਕਿਸਾਨ ਆਗੂ ਚੌਧਰੀ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਸਾਰੇ ਕਿਸਾਨ ਆਗੂਆਂ ਵਲੋਂ ਲੜੀ ਜਾ ਰਹੀ ਲੜਾਈ ਲਈ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਪ੍ਰਬੰਧਕਾਂ ਵਲੋਂ ਯੋਗਰਾਜ ਸਮੇਤ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਕਿਰਸਾਣੀ ਇਕੱਠ ਵਿਚ ਵਾਰ ਵਾਰ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲੱਗਣ ਨਾਲ ਮੀਟਿੰਗ ਵਿਚ ਜੋਸ਼ ਬਰਕਰਾਰ ਰਿਹਾ। ਇਹ ਮੀਟਿੰਗ ਸ. ਦਵਿੰਦਰ ਸਿੰਘ ਚਹਿਲ ਆੜਤੀਆ,ਗੁਰਦੀਪ ਸਿੰਘ ਭੋਲਾ ਪ੍ਰਧਾਨ, ਹਰਜੀਤ ਸਿੰਘ ਬਿੱਲੂ ਕਨੇਚ, ਸ਼ਰਨਜੀਤ ਸਿੰਘ ਗਰਚਾ ਕੋਹਾੜਾ ਅਤੇ ਦਲਜੀਤ ਸਿੰਘ ਬਰਵਾਲਾ ਦੀ ਪਹਿਲ ਅਤੇ ਐਨ.ਆਰ.ਆਈਜ਼ ਬਲਰਾਜ ਸਿੰਘ ਜਿੰਪੀ ਯੂ.ਐਸ.ਏ., ਭਗਵਾਨ ਸਿੰਘ ਭੋਲਾ ਕੈਨੇਡਾ, ਲਾਲੀ ਕੂੰਮ ਕਲਾਂ ਯੂ.ਐਸ.ਏ., ਹਰਦੇਵ ਸਿੰਘ ਸਰਾE ਯੂ.ਐਸ.ਏ. , ਹੈਪੀ ਬਾਠ ਮਾਣਕੀ ਕੈਨੇਡਾ ਅਤੇ ਗੁਗੀ ਭੰਡਾਲ ਯੂ.ਕੇ. ਦੇ ਸਗਿਯੋਗ ਨਾਲ ਹੋਈ।
ਕਿਸਾਨੀ ਇਕੱਤਰਤਾ ਵਿਚ, ਅਜਮੇਰ ਸਿੰਘ ਧਾਲੀਵਾਲ ਆੜ੍ਹਤੀਆ, , ਜਸਮਿੰਦਰ ਸਿੰਘ ਸੰਧੂ, ਲੱਕੀ ਸੰਧੂ ਪ੍ਰਧਾਨ, , ਸਨੀ ਗਰੇਵਾਲ, ਕੁਲਬੀਰ ਸਿੰਘ ਭੇਰੋਮੁੰਨਾ,ਨਰਪਾਲ ਸਿੰਘ ਗਰਚਾ, ਗੁਰਬੇਅੰਤ ਸਿੰਘ ਸੰਧੂ ਕੌਂਸਲਰ, ਮਨਜਿੰਦਰ ਸਿੰਘ ਭੋਲਾ ਕੌਂਸਲਰ, ਬਲਬੀਰ ਸਿੰਘ ਭੈਰੋਮੁੰਨਾ ਸਾਬਕਾ ਸਰਪੰਚ, ਸੁਖਵੰਤ ਸਿੰਘ ਗਰਚਾ ਸਰਪੰਚ ਕੋਹਾੜਾ, ਸੋਹਣ ਸਿੰਘ ਢੋਲਣਵਾਲ, ਮਹਿੰਦਰ ਸਿੰਘ ਕੰੂਨਰ,ਬਿੱਲੂ ਰਾਜਗੜ੍ਹ ਸਾਬਕਾ ਸਰਪੰਚ,ਹਰਜਿੰਦਰ ਸਿੰਘ ਕੋਟ ਪਨੈਚ (ਬੀ.ਕੇ.ਯੂ. ਰਾਜੇਵਾਲ) , ਸੋਹਣ ਸਿੰਘ ਕਨੇਚ, ਵਰਿੰਦਰ ਸਿੰਘ ਸਰਪੰਚ ਪਵਾ, ਲਾਲੀ ਹਰਾ, ਸੱਤਪਾਲ ਜੋਸ਼ੀਲਾ, ਹਰਬੰਸ ਸਿੰਘ ਸੈਂਸ, ਨਛੱਤਰ ਸਿੰਘ ਢੋਲਣਵਾਲ, ਕੁਲਜੀਤ ਖਾੜਕੂ ਕਬੱਡੀ ਖਿਡਾਰੀ, ਕਮਰ ਸਮਰਾ , ਕੁਲਵਿੰਦਰ ਕਾਲਾ ਕੌਂਸਲਰ, ਰਣਜੋਧ ਸਿੰਘ ਪਾਂਗਲੀ ਸਾਬਕਾ ਪੰਚ ਸਮੇਤ ਇਲਾਕਾ ਸਾਹਨੇਵਾਲ ਦੇ ਕਿਸਾਨ ਅਤੇ ਨੌਜਵਾਨ ਹਾਜਰ ਸਨ।
ਪਰਮਜੀਤ ਸਿੰਘ ਬਾਗੜੀਆ – 98147 65705