ਕਿਸਾਨੀ ਸਘੰਰਸ਼ ਵਿੱਚ ਭਾਗ ਲੈਣ ਲਈ ਪਿੰਡ ਟੋਡਰਵਾਲ ਦੀ ਪੰਚਾਇਤ ਵੱਲੋਂ ਸਹਿਮਤੀ ਮਤਾ ਪਾਸ

ਕੈਪਸਨ - ਪਿੰਡ ਟੋਡਰਵਾਲ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪਾਏ ਗਏ ਮਤੇ ਉਪਰੰਤ ਜਾਣਕਾਰੀ ਦਿੰਦੇ ਹੋਏ ਪਿੰਡ ਨਿਵਾਸੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਦੇ ਬਾਡਰਾਂ ‘ਤੇ ਬੈਠੇ ਕਿਸਾਨਾਂ ਮਜ਼ਦੂਰਾਂ ਨੂੰ ਲਗਾਤਾਰ ਪੰਜਾਬ ਦੇ ਪਿੰਡਾਂ ਤੋਂ ਵੱਧ ‌ਚੜਕੇ ਸਾਥ ਮਿਲ ਰਿਹਾ ਹੈ।ਲੋਕ ਆਪ ਮੁਹਾਰੇ ਦਿੱਲੀ ਮੋਰਚੇ ਵਿਚ ਵੱਡੀ ਪੱਧਰ ਤੇ ਸ਼ਿਰਕਤ ਕਰ ਰਹੇ ਹਨ।ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਟੋਡਰਵਾਲ ਵਿਖੇ ਪਿੰਡ ਦੀ ਪੰਚਾਇਤ ਨੇ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਇੱਕ ਲਿਖਤੀ ਮਤਾਂ ਪਾਸ ਕੀਤਾ ਜਿਸਦੀ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਸਹਾਇਕ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਨਗਰ ਪੰਚਾਇਤ ਪਿੰਡ ਟੋਡਰਵਾਲ ਵੱਲੋਂ ਅੱਜ ਇੱਕ ਲਿਖਤੀ ਮਤਾ ਪਾਇਆ ਗਿਆ ‌ਜਿਸ ਵਿੱਚ ਕਿਹਾ ਗਿਆ ਕਿ ਪਿੰਡ ਦੇ ਹਰ ਇੱਕ ਪਰਿਵਾਰ ਵਿੱਚੋਂ ‌ਘਰ ਭਰਤੀ ਇੱਕ ਮੈਂਬਰ ਦਿੱਲੀ ਮੋਰਚੇ ਵਿਚ ਜ਼ਰੂਰ ਸ਼ਾਮਲ ਹੋਵੇਗਾ ਜੇਕਰ ਕੋਈ ਵਿਅਕਤੀ ਖੁਦ ਆਪ ਨਹੀਂ ਜਾ ਸਕਦਾ ਤਾਂ ਆਪਣੀ ਜਗ੍ਹਾ ਕੋਈ ਹੋਰ ਵਿਅਕਤੀ ਨੂੰ ਭੇਜੇ ਇਹ ਉਸਦੀ ਜ਼ਿੰਮੇਵਾਰੀ ਹੋਵੇਗੀ।

ਇਸਦੇ ਨਾਲ ਹੀ ਮਤੇ ਵਿੱਚ ਲਿਖਿਆ ਗਿਆ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਵੱਲੋਂ ਇਨ੍ਹਾਂ ਸ਼ਰਤਾਂ ਨੂੰ ਮੰਨਣ ਵਿੱਚ ਕੋਤਾਹੀ ਕੀਤੀ ਤਾਂ ਉਸਦਾ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਬਾਈਕਾਟ ਕੀਤਾ ਜਾਵੇਗਾ।ਇਸ ਸਮੇਂ ਸਰਪੰਚ ਜਸਵੰਤ ਸਿੰਘ, ਮੈਂਬਰ ਲਖਵਿੰਦਰ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਬਖਸ਼ੀਸ਼ ਸਿੰਘ, ਜਸਵੰਤ ਸਿੰਘ, ਪਿਆਰ ਸਿੰਘ, ਬਲਬੀਰ ਸਿੰਘ, ਬਗੀਚਾ ਸਿੰਘ,ਮਾਧਾ ਸਿੰਘ, ਅਜਮੇਰ ਸਿੰਘ, ਰਮਨੀਕ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਸਿੰਘ, ਮਨਜਿੰਦਰ ਸਿੰਘ ਗੁਰਮੇਲ ਸਿੰਘ ਆਦਿ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੋਟੋਗ੍ਰਾਫ਼ਰ ਯੂਨੀਅਨ ਵੱਲੋਂ ਦੁਕਾਨਾਂ ਖੋਲਣ ਸੰਬੰਧੀ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ
Next articleਸਯੁੰਕਤ ਕਿਸਾਨ ਮੋਰਚਾ ਤੇ ਵਪਾਰੀ ਵਰਗ ਵਲੋ ਲਾਕਡਾਉਨ ਕਾਰਨ ਸਖਤ ਪਾਬੰਦੀਆ ਲਾ ਕੇ ਬੇਰੁਜ਼ਗਾਰ ਕਰਨ ਵਿਰੁੱਧ ਧਰਨਾ 8 ਮਈ ਨੂੰ