ਕਿਸਾਨੀ ਧਰਨੇ ਨੂੰ ਸਮਰਪਿਤ ਗਾਇਕ ਅਸ਼ੋਕ ਗਿੱਲ ਦੇ ਗੀਤ ‘ਜੱਟਾਂ ਖਿੱਚ ਤਿਆਰੀ’ ਨੇ ਪਾਈਆਂ ਧੁੰਮਾਂ

ਅੱਪਰਾ, ਸਮਾਜ ਵੀਕਲੀੋ- ਦਿੱਲੀ ਵਿਖੇ ਚਲ ਰਹੇ ਕਿਸਾਨੀ ਧਰਨੇ ਦੇ ਹੱਕ ’ਚ ਸਾਰੇ ਹੀ ਕਲਾਕਾਰ ਆਪਣੇ ਗੀਤਾਂ ਰਾਹੀਂ ਧਰਨੇ ’ਚ ਹਾਜ਼ਰੀ ਲਗਵਾ ਰਹੇ ਹਨ। ਇਸੇ ਕੜੀ ਤਹਿਹ ਗਾਇਕ ਅਸ਼ੋਕ ਗਿੱਲ ਦੇ ਗੀਤ ‘ਜੱਟਾਂ ਖਿੱਚ ਤਿਆਰੀ’ ਨੇ ਯੂ-ਟਿਊਬ ’ਤੇ ਧੁੰਮਾਂ ਮਚਾਉਦੇ ਹੋਏ ਤਰਥਲੀ ਮਚਾ ਦਿੱਤੀ ਹੈ। ਇਸ ਗੀਤ ਨੂੰ ਕਮਲ ਮਿਊਜ਼ਿਕ ਕੰਪਨੀ ਨੇ ਮਾਰਕੀਟ ’ਚ ਉਤਾਰਿਆ ਹੈ, ਜਦਕਿ ਗਾਇਕ ਅਸ਼ੋਕ ਗਿੱਲ ਨੇ ਬੜੀ ਹੀ ਖੂਬਸੂਰਤੀ ਨਾਲ ਆਪਣੀ ਬੁਲੰਦ ਆਵਾਜ਼ ਨਾਲ ਗੀਤ ਨੂੰ ਗਾਇਆ ਹੈ। ਇਸ ਗੀਤ ਦੇ ਗੀਤਕਾਰ ਕੁਲਵੀਰ ਲੱਲੀਆਂ ਹਨ, ਜਦਕਿ ਗੀਤ ਨੂੰ ਸੰਗੀਤਕ ਧੁਨਾਂ ’ਚ ਸੰਗੀਤਕਾਰ ਲੱਕੀ ਅੱਪਰਾ ਨੇ ਸੰਗੀਤਬੱਧ ਕੀਤਾ ਹੈ ਤੇ ਉਨਾਂ ਨੇ ਹੀ ਗੀਤ ਦਾ ਖੂਬਸੂਰਤ ਵੀਡੀਓ ਵੀ ਤਿਆਰ ਕੀਤਾ ਹੈ। ਉਨਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ’ਚ ਇਹ ਗੀਤ ਹਰ ਕਿਸੇ ਦੀ ਜੁਬਾਨ ਦਾ ਸ਼ਿਗਾਰ ਬਣੇਗਾ।

Previous articleਤੁਹਾਨੂੰ ਕੋਈ ਹੱਕ ਨਹੀਂ
Next articleਸੁਣ ਸਾਡੀ ਲਲਕਾਰ