ਕਿਸਾਨੀ ਧਰਨੇ ਨੂੰ ਸਮਰਪਿਤ ਗਾਇਕ ਅਸ਼ੋਕ ਗਿੱਲ ਦੇ ਗਾਣੇ ‘ਜੱਟਾ ਖਿੱਚ ਤਿਆਰੀ’ ਦੀ ਰਿਕਾਰਡਿੰਗ ਮੁਕੰਮਲ

ਅੱਪਰਾ, (ਸਮਾਜ ਵੀਕਲੀ)- ‘ਅੱਜ ਫਿਰ ਕਿੱਥੇ ਚੱਲੀ ਏਂ, ਮੋਰਨੀ ਬਣਕੇ, ਮੋਰਨੀ ਬਣਕੇ’ ਤੇ ‘ ਹੋ ਗਿਆ ਸ਼ਰਾਬੀ ਮੈਨੂੰ ਹੋਰ ਨਾ ਪਿਲਾਓ’, ਆਦਿ ਗੀਤਾਂ ਨਾਲ ਵਿਸ਼ਵ ਭਰ ’ਚ ਵਸਦੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਪ੍ਰਸਿੱਧ ਗਾਇਕ ਅਸ਼ੋਕ ਗਿੱਲ ਦੇ ਕਿਸਾਨੀ ਧਰਨੇ ਨੂੰ ਸਮਪਰਤਿ ਨਵੇਂ ਗੀਤ ‘ਜੱਟਾ ਖਿੱਚ ਤਿਆਰੀ’ ਦੀ ਰਿਕਾਰਡਿੰਗ ਪੂਰੀ ਤਰਾਂ ਮੁਕੰਮਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਅਸ਼ੋਕ ਗਿੱਲ ਨੇ ਦੱਸਿਆ ਕਿ ਕਮਲ ਮਿਊਜ਼ਿਕ ਰਿਕਾਰਡਸ ਕੰਪਨੀ ਇਸ ਗੀਤ ਨੂੰ ਮਾਰਕੀਟ ’ਚ ਉਤਾਰ ਰਹੀ ਹੈ।

ਇਸ ਗੀਤ ਨੂੰ ਗੀਤਕਾਰ ਕੁਲਵੀਰ ਲੱਲੀਆਂ ਨੇ ਕਲਮਬੱਧ ਕੀਤਾ ਹੈ, ਜਦਕਿ ਸੰਗੀਤਕਾਰ ਲੱਕੀ ਅੱਪਰਾ ਨੇ ਖੂਬਸੂਰਤ ਸੰਗੀਤਕ ਧੁਨਾਂ ’ਚ ਪਿਰੋਇਆ ਹੈ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਵੀ ਲੱਕੀ ਅੱਪਰਾ ਵਲੋਂ ਜਲਦ ਹੀ ਤਿਆਰ ਕੀਤਾ ਜਾਵੇਗਾ। ਗਾਇਕ ਅਸ਼ੋਕ ਗਿੱਲ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੀ ਲੋਕ ਲਹਿਰ ’ਚ ਉਹ ਆਪਣਾ ਫ਼ਰਜ ਸਮਝਦੇ ਹੋਏ ਇਸ ਗੀਤ ਰਾਹÄ ਆਪਣੀ ਹਾਜ਼ਰੀ ਲਗਾ ਰਿਹਾ ਹੈ। ਉਨਾਂ ਕਿਹਾ ਕਿ ਉਸਦੀ ਤੇ ਉਸਦੀ ਟੀਮ ਦੀ ਇਹ ਕੋਸਿਸ਼ ਹਰ ਇੱਕ ਪੰਜਾਬੀ ਸੁਨਣ ਤੇ ਪੜਨ ਵਾਲੇ ਨੂੰ ਪਸੰਦ ਆਵੇਗੀ।

Previous articleਕਪੂਰਥਲਾ ਜਿਲ੍ਹੇ ਵਿਚ ਨਿਗਮ ਚੋਣਾਂ ਲਈ 64.34 ਫੀਸਦੀ ਵੋਟਿੰਗ
Next articleआर.सी.एफ एम्प्लाईज यूनियन की प्रशासन के साथ मीटिंग हुई