(ਸਮਾਜ ਵੀਕਲੀ)
ਤੂੰ ਰੱਖੀਂ ਚੁੱਪ ਸਬਰ ‘ਤੇ ਸੰਤੋਖ
ਫੇਰ ਵੇਖਦਿਆਂ ਕੋਣ ਲਊ ਤੈਨੂੰ ਰੋਕ ।
ਤੂੰ ਵਕਤ ਦੀ ਗੁੱਝੀ ਨਜ਼ਾਕਤ ਨੂੰ ਸਮਝੀ
ਦੁਸ਼ਮਣ ਦੀਆਂ ਚਾਲਾਂ ‘ਤੇ ਹੋਏ ਵਾਰਾਂ ਨੂੰ ਸਮਝੀ ।
ਕਈ ਬਾਰ ਹਵਾ ਦੇ ਉੱਲਟ ਵੀ ਦੌੜਨਾ ਪੈਂਦਾ ਏ ,
ਕਈ ਬਾਰ ਸ਼ੇਰ ਨੂੰ ਚੁੱਪ ਹੋ ਸ਼ਿਕਾਰ ਲੱਭਣਾ ਪੈਂਦਾ ਏ ।
ਹਥਿਆਰਾਂ ਦੀ ਨਹੀਂ ਇਹ ਕਿਸਾਨਾਂ ਦੇ ਹੱਕਾਂ ਦੀ ਲੜਾਈ ਏ
ਧਰਮਾਂ ਨਾਲ ਨਹੀਂ ਸਾਡੀ ਦੋਗਲੀ ਸਰਕਾਰ ਖਿਲਾਫ ਲੜਾਈ ਏ ।
ਸ਼ਾਂਤ ਰਹਿਣ ਦਾ ਮਤਲਬ ਕਦੇਂ ਡਰਪੋਕ ਨਹੀਂ ਹੁੰਦਾ
ਧਰਨਿਆਂ ਤੇ ਬਹਿਣ ਦਾ ਵੀ ਕਿਸੇ ਨੂੰ ਸ਼ੌਕ ਨਹੀਂ ਹੁੰਦਾ ।
ਕਦੇਂ ਕਦੇਂ ਜਿੱਤਣ ਦੇ ਲਈ ਕੁੱਝ ਵਾਰਨਾ ਵੀ ਪੈਂਦਾ ਏ
ਸਰਕਾਰੇ ਏ ਨਾ ਸੋਚੀਂ ਕਿ ਸਾਨੂੰ ਹਾਰਨਾ ਹੀ ਆਉਂਦਾ ਏ ।
ਦੁਸ਼ਮਣ ਦੇ ਵਾਰਾਂ ਤੋਂ ਸਾਨੂੰ ਡਰਨਾ ਨਹੀਓ ਆਉਂਦਾ ਏ
ਵਿਚ ਮੈਦਾਨੇ ਪੈਰ ਪਾ ਸਾਨੂੰ ਮੁੜਨਾ ਨਹੀਓ ਆਉਂਦਾ ਏ।
ਵਿਚ ਮੈਦਾਨੇ ਪੈਰ ਪਾ …………..
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )