ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ ਭਾਜਪਾ ਸਰਕਾਰ: ਅਖਿਲੇਸ਼

ਲਖਨਊ (ਸਮਾਜ ਵੀਕਲੀ) : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਕਿਸਾਨ ਮੰਗਾਂ ਨੂੰ ਲੈ ਕੇ ਪੱਥਰ ਦਿਲ ਬਣੀ ਹੋਈ ਹੈ। ਯਾਦਵ ਨੇ ਇਕ ਟਵੀਟ ’ਚ ਕਿਹਾ ਕਿ ਕਿਸਾਨ ਅੰਦੋਲਨ ਨੂੰ ਮਿਲੀ ਆਲਮੀ ਹਮਾਇਤ ਨਾਲ ਵਿਸ਼ਵ ਪੱਧਰ ’ਤੇ ਭਾਰਤ ਦੀ ਜਮਹੂਰੀ ਮੁਲਕ ਵਾਲੀ ਦਿੱਖ ਨੂੰ ‘ਵੱਡੀ’ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਢਿੱਡ ਭਰਨ ਵਾਲਿਆਂ ਦਾ ਸ਼ੋਸ਼ਣ ਕਰਨਾ ਬੰਦ ਕਰੇ।

Previous articleਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ: ਪਵਾਰ
Next articleਸੰਯੁਕਤ ਰਾਸ਼ਟਰ ਵੱਲੋਂ ਅਫ਼ਗਾਨ ਸ਼ਾਂਤੀ ਵਾਰਤਾ ਦੀ ਹਮਾਇਤ