(ਸਮਾਜ ਵੀਕਲੀ)
ਜਦ ਅੰਦਰ ਤੱਕਿਆ ਉਹਦੇ,
ਚੁੱਪ ਦਾ ਸ਼ੋਰ ਵੇਖਿਆ ਮੈਂ ।
ਉਹ ਬਾਹਰੋਂ ਹੱਸ ਕੇ ਮਿਲਿਆ ,
ਅੰਦਰ ਕੁਝ ਹੋਰ ਵੇਖਿਆ ਮੈਂ ।
ਅੱਖਾਂ ਦੀ ਲਾਲੀ ਨੂੰ ਦੱਸਦੈ ਰੜਕਾਂ,
ਗ਼ਮਾਂ ਦਾ ਸਾਗਰ ਨਿੱਕਲਿਆ,
ਜਦ ਘਰ ਗੌਰ ਵੇਖਿਆ ਮੈਂ ।
ਅੰਦਰੋਂ ਤਾਂ ਵਾਕਿਫ਼ ਸੀ ,
ਉਹ ਆਪਣੇ ਦਰਦਾਂ ਤੋਂ …
ਨਜ਼ਰ ਛੁਪਾਉਂਦਾ ਮੱਲੋ ਜ਼ੋਰ ਵੇਖਿਆ ਮੈਂ ।
ਗੌਰ ਨਾਲ ਤੱਕਿਆ ….
ਸਿਸਕੀਆਂ ਭਰ ਰਿਹਾ ਸੀ ਦਿਲ,
ਮੁੱਖ ਉੱਤੇ ਹਾਸੇ ਨਾ ਡਾਵਾਂਡੋਲ ਵੇਖਿਆ ਮੈਂ।
ਗੁਰਵੀਰ ਅਤਫ਼
ਪਿੰਡ ਛਾਜਲਾ (ਸੰਗਰੂਰ)
8725962914